Wednesday, November 27, 2024
spot_img

ਪੰਜਾਬੀ ਗਾਇਕ ਸ਼੍ਰੀ ਬਰਾੜ ਨੇ ਦਿੱਤਾ ਸਪੱਸ਼ਟੀਕਰਨ: ਇੰਸਟਾਗ੍ਰਾਮ ‘ਤੇ ਕਿਹਾ- 2 ਮਹੀਨਿਆਂ ਤੋਂ ਮੰਜੇ ‘ਤੇ ਪਿਆ ਹਾਂ, ਕਿਸੇ ਨੂੰ ਧਮਕੀ ਕਿਉਂ ਦੇਵਾਂਗਾ?

Must read

ਪੰਜਾਬੀ ਗਾਇਕ ਸ੍ਰੀ ਬਰਾੜ ਨੇ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਕਿਹਾ ਕਿ ਇੱਕ ਵਕੀਲ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਸ੍ਰੀ ਬਰਾੜ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ। ਗਾਇਕ ਨੇ ਕਿਹਾ, “ਮੈਂ ਆਪ ਤਾਂ 2 ਮਹੀਨਿਆਂ ਤੋਂ ਵਿਦੇਸ਼ ‘ਚ ਮੰਜੇ ‘ਤੇ ਪਿਆ ਹਾਂ, ਮੈਂ ਕਿਸੇ ਨੂੰ ਧਮਕੀਆਂ ਕਿਉਂ ਦੇਵਾਂਗਾ ? ਬਰਾੜ ਨੇ ਕਿਹਾ ਕਿ ਜੇਕਰ ਕੋਈ ਉਨ੍ਹਾਂ ਨੂੰ ਧਮਕੀਆਂ ਦੇ ਰਿਹਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸ੍ਰੀ ਬਰਾੜ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਮੇਰੇ ਨਾਲ ਬਹੁਤ ਕੁਝ ਵਾਪਰਿਆ। ਮੈਨੂੰ ਧਮਕੀਆਂ ਵੀ ਮਿਲੀਆਂ, ਇਸ ਲਈ ਦੇਸ਼ ਮੈਂ ਛੱਡ ਦਿੱਤਾ।”

ਬਰਾੜ ਨੇ ਕਿਹਾ ਕਿ ਮੇਰੇ ਗੀਤਾਂ ‘ਤੇ ਵੀ ਐਕਸ਼ਨ ਲੈਣ ਦੀ ਗੱਲ ਚੱਲ ਰਹੀ ਹੈ। ਸ੍ਰੀ ਬਰਾੜ ਨੇ ਦੱਸਿਆ ਕਿ ਮੇਰਾ ਐਕਸੀਡੈਂਟ ਹੋ ਗਿਆ ਸੀ। ਲੱਤ ‘ਤੇ ਫਰੈਕਚਰ ਸੀ। 2 ਅਪਰੇਸ਼ਨ ਕੀਤੇ ਗਏ ਹਨ। ਬਰਾੜ ਨੇ ਕਿਹਾ ਕਿ ਮੇਰੀ ਮਾਂ ਦਾ ਵੀਜ਼ਾ ਮਨਜ਼ੂਰ ਨਹੀਂ ਹੋਇਆ, ਇਸ ਲਈ ਮੈਂ ਵਿਦੇਸ਼ ਵਿਚ ਇਕੱਲਾ ਹਾਂ। ਪਰ ਲੋਕਾਂ ਦੀਆਂ ਦੁਆਵਾਂ ਮੇਰੇ ਨਾਲ ਹਨ। ਬਰਾੜ ਨੇ ਕਿਹਾ ਕਿ ਮੇਰੇ ਕਈ ਗੀਤ ਅਜਿਹੇ ਹਨ ਜੋ ਲੋਕਾਂ ਨੇ ਚੋਰੀ ਕੀਤੇ ਹਨ। 30 ਤੋਂ 40 ਦੇ ਕਰੀਬ ਗੀਤ ਅਜਿਹੇ ਹਨ ਜੋ ਲੋਕਾਂ ਨੇ ਚੋਰੀ ਕੀਤੇ ਹਨ। ਬਰਾੜ ਨੇ ਦੱਸਿਆ ਕਿ ਉਨ੍ਹਾਂ ਦਾ ਹੋਬੋ ਚੈਨਲ ਸ਼ੁਰੂ ਹੋ ਰਿਹਾ ਹੈ, ਅੱਜ ਇਸ ‘ਤੇ ਇਕ ਨਵਾਂ ਗੀਤ ‘ਦਸ ਪੁੱਛ ਕੇ’ ਰਿਲੀਜ਼ ਕੀਤਾ ਗਿਆ ਹੈ। ਉੱਥੇ ਆਉਣ ਵਾਲੇ ਦਿਨਾਂ ‘ਚ ਕਰੀਬ 20 ਗੀਤ ਰਿਲੀਜ਼ ਕੀਤੇ ਜਾਣਗੇ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article