Wednesday, November 27, 2024
spot_img

Police ਨੇ Blogger ਭਾਨਾ ਸਿੱਧੂ ਦੇ ਇਹਨਾਂ ਪਰਿਵਾਰਕ ਮੈਂਬਰਾਂ ਨੂੰ ਵੀ ਨਹੀਂ ਬਖਸ਼ਿਆ, ਜਾਣੋ ਕੀ ਕੀਤਾ

Must read

ਦਿ ਸਿਟੀ ਹੈੱਡ ਲਾਈਨਸ

ਬਰਨਾਲਾ, 8 ਫਰਵਰੀ : ਬਰਨਾਲਾ ‘ਚ ਨੈਸ਼ਨਲ ਹਾਈਵੇਅ ਜਾਮ ਕਰਨ ਦੇ ਦੋਸ਼ ‘ਚ ਬਲਾਗਰ ਭਾਨਾ ਸਿੱਧੂ ਦੇ ਪਿਤਾ ਅਤੇ ਭਰਾ ਸਮੇਤ 17 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਸ FIR ਵਿੱਚ ਭਾਨਾ ਸਿੱਧੂ ਦੇ ਪਿਤਾ, ਭਰਾ, ਭੈਣ ਅਤੇ ਲੱਖਾ ਸਿਡਾਨਾ ਦੇ ਨਾਮ ਵੀ ਦਰਜ ਕੀਤੇ ਹਨ ਅਤੇ ਕਤਲ ਦੀ ਕੋਸ਼ਿਸ਼ ਦੀ ਧਾਰਾ ਵੀ ਜੋੜ ਦਿੱਤੀ ਹੈ। ਦੋਸ਼ ਹੈ ਕਿ ਇਹ ਸਾਰੇ ਆਪਣੇ ਨਾਲ ਕਰੀਬ 200 ਲੋਕਾਂ ਨੂੰ ਲੈ ਕੇ ਆਏ ਅਤੇ ਹਾਈਵੇਅ ਜਾਮ ਕਰ ਦਿੱਤਾ।
FIR ਅਨੁਸਾਰ ਆਈਪੀਸੀ 1860 ਦੀ ਧਾਰਾ 307 (ਕਤਲ ਦੀ ਕੋਸ਼ਿਸ਼), 186, 353, 279, 427, 307, 148, 149, 117 268 ਅਤੇ ਨੈਸ਼ਨਲ ਹਾਈਵੇ ਐਕਟ 88, ਪੰਜਾਬ ਜਨਤਕ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਾ ਐਕਟ 28 ਤਹਿਤ ਦਰਜ ਕੀਤਾ ਗਿਆ ਸੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article