ਲੁਧਿਆਣਾ ਐਸਟੀਐਫ ਰੇਂਜ ਪੁਲਿਸ ਨੇ ਸਾਨੇਵਾਲ ਦੁਰਾਹਾ ਮੇਨ ਹਾਈਵੇ ਤੇ ਨਾਕੇਬੰਦੀ ਦੌਰਾਨ ਦੋ ਕਾਰ ਸਵਾਰ ਨੌਜਵਾਨਾਂ ਨੂੰ ਰੋਕਿਆ ਤਾ ਤਲਾਸ਼ੀ ਦੌਰਾਨ ਉਨਾਂ ਦੀ ਗੱਡੀ ਦੀ ਡਿੱਗੀ ਵਿੱਚੋਂ 66 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ ਜਿਸਦੇ ਚਲਦਿਆਂ ਪੁਲਿਸ ਨੇ ਜਾਂਚ ਦੌਰਾਨ ਖੁਲਾਸਾ ਕੀਤਾ ਕਿ ਇਹ ਝਾਰਖੰਡ ਤੋਂ ਲਿਆ ਕੇ ਭਾਰੀ ਮਾਤਰਾ ਵਿੱਚ ਇਹ ਅਫੀਮ ਲੁਧਿਆਣਾ ਸ਼ਹਿਰ ਵਿਖੇ ਗਰਾਕਾਂ ਨੂੰ ਸਪਲਾਈ ਦੇ ਲਈ ਜਾ ਰਹੇ ਸੀ ਜਿਸ ਦੇ ਚਲਦਿਆਂ ਇਹਨਾਂ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ
ਇਸ ਬਾਬਤ ਜਾਣਕਾਰੀ ਸਾਂਝੀ ਕਰਦੇ ਹੋਏ ਏਆਈਜੀ ਸਨੇਹਦੀਪ ਸ਼ਰਮਾ ਨੇ ਕਿਹਾ ਕਿ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਟੀਮ ਦਾ ਗਠਨ ਕਰਕੇ ਦੁਰਾਹਾ ਤੋਂ ਸਾਹਨੇਵਾਲ ਮੇਨ ਹਾਈਵੇ ਤੇ ਸਕਾਰਪੀਓ ਗੱਡੀ ਤੇ ਆਉਂਦੇ ਇਹਨਾਂ ਨੌਜਵਾਨਾਂ ਨੂੰ ਰੋਕਿਆ ਤਾਂ ਤਲਾਸ਼ੀ ਦੌਰਾਨ ਇਹਨਾਂ ਪਾਸੋਂ 66 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ। ਕਿਆ ਕਿ ਜਦੋਂ ਇਹਨਾਂ ਪਾਸੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਤਾਂ ਇਹਨਾਂ ਨੇ ਮੰਨਿਆ ਕਿ ਇਹਨਾਂ ਵੱਲੋਂ ਯੂਪੀ ਅਤੇ ਝਾਰਖੰਡ ਤੋਂ ਅਫੀਮ ਲਿਆ ਕੇ ਲੁਧਿਆਣਾ ਵਿੱਚ ਵੱਖ ਵੱਖ ਜਗ੍ਹਾ ਤੇ ਤਸਕਰੀ ਕੀਤੀ ਜਾਂਦੀ ਸੀ ਕਿਹਾ ਇਹਨਾਂ ਵੱਲੋਂ ਯੂਪੀ ਅਤੇ ਝਾਰਖੰਡ ਤੋਂ ਇਕ ਲੱਖਦ ਹਜਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਅਫੀਮ ਨੂੰ ਲਿਆਂਦਾ ਜਾਂਦਾ ਸੀ ਅਤੇ ਲੁਧਿਆਣਾ ਵਿੱਚ ਪਰਚੂਨ ਦੇ ਰੇਟ ਤੇ 2 ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾਂਦਾ ਸੀ ਕਿਹਾ ਕਿ ਇਹਨਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।