Saturday, September 21, 2024
spot_img

Kulhad Pizza Couple ਦੀ ਇੱਕ ਹੋਰ ਵੀਡੀਓ ਹੋਈ ਵਾਇਰਲ

Must read

Kulhad Pizza Couple ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਜੋ ਕਾਫ਼ੀ ਮਸ਼ਹੂਰ ਹਨ। ਇਹ ਜੋੜਾ ਇੱਕ ਵਾਰ ਫਿਰ ਤੋਂ ਸੁਰਖੀਆਂ ‘ਚ ਹੈ। ਕੁੱਝ ਸਮੇਂ ਪਹਿਲਾਂ ਜੋੜੇ ਦੀ ਇੱਕ ਪ੍ਰਾਇਵੇਟ ਵੀਡੀਓ ਲੀਕ ਹੋ ਗਈ ਸੀ, ਜਿਸ ਤੋਂ ਬਾਅਦ ਪੰਜਾਬ ਦੇ ਨਾਲ ਨਾਲ ਦੇਸ਼ ਭਰ ‘ਚ ਹੰਗਾਮਾ ਹੋਇਆ ਸੀ। ਹਾਲਾਂਕਿ ਸਹਿਜ ਕਈ ਵਾਰ ਮੀਡੀਆ ਦੇ ਸਾਹਮਣੇ ਆਏ ਅਤੇ ਕਿਹਾ ਕਿ ਇਹ AI ਦੁਆਰਾ ਬਣਾਈ ਗਈ ਵੀਡੀਓ ਸੀ। ਹਾਲਾਂਕਿ ਇਸ ਮੁੱਦੇ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।

ਇੱਕ ਵਾਰ ਫਿਰ ਇਹ ਜੋੜਾ ਉਸ ਸਮੇਂ ਸੁਰਖੀਆਂ ਵਿੱਚ ਆ ਗਿਆ ਹੈ, ਹੁਣ ਇਸ ਜੋੜੇ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਤੇ ਵੀ ਲੋਕ ਉਨ੍ਹਾਂ ਨੂੰ ਟਰੋਲ ਕਰਨ ਤੋਂ ਬਾਜ਼ ਨਹੀਂ ਆਏ। ਇਹ ਵੀਡੀਓ ਜੋੜੇ ਨੇ ਬੀਤੇ ਦਿਨੀਂ ਸ਼ੇਅਰ ਕੀਤਾ ਸੀ। ਦੋਵਾਂ ਨੂੰ ਵੀਡੀਓ ‘ਚ ਹੋਲੀ ਮਨਾਉਂਦੇ ਦੇਖਿਆ ਗਿਆ।

ਦੱਸ ਦੇਈਏ ਕਿ ਬੀਤੇ ਦਿਨ ਯਾਨੀ ਕਿ 25 ਮਾਰਚ ਨੂੰ ਦੇਸ਼ ਭਰ ਵਿੱਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਕੜੀ ‘ਚ ਸਹਿਜ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਨੇ ਵੀ ਹੋਲੀ ਖੇਡੀ। ਦੋਵਾਂ ਦੀ ਹੋਲੀ ਖੇਡਦੇ ਹੋਏ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਦੀ ਖੂਬ ਤਾਰੀਫ ਹੋ ਰਹੀ ਹੈ। ਪਰ ਦੂਜੇ ਪਾਸੇ ਲੋਕਾਂ ਨੂੰ ਪ੍ਰਾਈਵੇਟ ਵੀਡੀਓ ਵੀ ਯਾਦ ਆ ਗਈ ਅਤੇ ਦੇਖਦੇ ਹੀ ਦੇਖਦੇ ਲੋਕਾਂ ਨੇ ਦੋਵਾਂ ਨੂੰ ਖੂਬ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article