Saturday, September 21, 2024
spot_img

ਕਾਰੋਬਾਰੀ ਸੰਭਵ ਜੈਨ ਅਗਵਾ ਮਾਮਲੇ ‘ਚ ਪੁਲਿਸ ਤੇ ਮੁਲਜ਼ਮਾਂ ਵਿਚਾਲੇ ਹੋਇਆ ਮੁਕਾਬਲਾ, 2 ਗੈਂਗ*ਸਟਰ ਢੇਰ

Must read

ਲੁਧਿਆਣਾ ਦੇ ਕਾਰੋਬਾਰੀ ਸੰਭਵ ਜੈਨ ਦੇ ਅਗਵਾ ਮਾਮਲੇ ‘ਚ ਟਿੱਬਾ ਰੋਡ ਇਲਾਕੇ ‘ਚ ਲੁਧਿਆਣਾ ਪੁਲਿਸ ਅਤੇ 2 ਮੁਲਜ਼ਮਾਂ ਵਿਚਕਾਰ ਗੋਲੀਬਾਰੀ ਹੋਈ ਹੈ। ਇਸ ਵਿੱਚ ਦੋ ਗੈਂਗਸਟਰਾਂ ਦੀ ਮੌਤ ਹੋ ਗਈ। ਜਦਕਿ ਪੰਜਾਬ ਪੁਲਿਸ ਦੇ ਇੱਕ ਐਸਆਈ ਸੁਖਦੇਵ ਸਿੰਘ ਵੀ ਜ਼ਖ਼ਮੀ ਹੋ ਗਏ ਹਨ। ਇਸ ਸਬੰਧੀ ਸੂਚਨਾ ਮਿਲਣ ‘ਤੇ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਮੌਕੇ ‘ਤੇ ਪਹੁੰਚ ਗਏ ਹਨ।

ਇਸ ਮੁਕਾਬਲੇ ਵਿੱਚ ਦੋ ਗੈਂਗਸਟਰ ਸ਼ੁਭਮ ਅਤੇ ਸੰਜੀਵ ਕੁਮਾਰ ਮਾਰੇ ਗਏ ਹਨ।

ਦੱਸ ਦਈਏ ਕਿ ਪੁਲਿਸ 10 ਦਿਨ ਤੋਂ ਕ੍ਰਾਈਮ ਸੀਨ ਦੀ ਜਾਂਚ ਕਰ ਰਹੀ ਹੈ। ਸੂਤਰਾਂ ਮੁਤਾਬਕ ਕਾਰੋਬਾਰੀ ਸੰਭਵ ਜੈਨ ਦੇ ਅਗਵਾ ਮਾਮਲੇ ‘ਚ ਲੁੱਟੀ ਗਈ ਕਾਰ ਉੱਤਰਾਖੰਡ ਇਲਾਕੇ ‘ਚੋਂ ਬਰਾਮਦ ਕਰ ਲਈ ਗਈ ਸੀ ਪਰ ਕਾਰ ਨੂੰ ਉਤਰਾਖੰਡ ਲੈ ਕੇ ਜਾਣ ਵਾਲੇ ਲੋਕਾਂ ਦੀ ਪਛਾਣ ਨਹੀਂ ਹੋ ਰਹੀ ਸੀ। ਇਸ ਦੇ ਨਾਲ ਹੀ ਯੂਪੀ, ਬਿਹਾਰ ਆਦਿ ਦੇ ਸਰਹੱਦੀ ਇਲਾਕਿਆਂ ਵਿੱਚ ਵੀ ਪੁਲਿਸ ਭੇਜੀ ਗਈ ਤਾਂ ਜੋ ਬਦਮਾਸ਼ ਨੇਪਾਲ ਵੱਲ ਭੱਜਣ ਦੀ ਕੋਸ਼ਿਸ਼ ਨਾ ਕਰਨ। ਇਸ ਦੇ ਨਾਲ ਹੀ ਨੇਪਾਲ ਸਰਹੱਦ ‘ਤੇ ਵੀ ਅਲਰਟ ਜਾਰੀ ਕੀਤਾ ਗਿਆ ਸੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article