Saturday, September 21, 2024
spot_img

ਦੀਪਿਕਾ-ਰਣਵੀਰ ਦੇ ਘਰ ਜਲਦ ਗੂੰਜਣਗੀਆਂ ਕਿਲਕਾਰੀਆਂ, ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਖੁਸ਼ਖਬਰੀ

Must read

ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਸ ਜੋੜੇ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਦੀਪਿਕਾ ਸਤੰਬਰ 2024 ‘ਚ ਡਿਲੀਵਰੀ ਕਰੇਗੀ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਇਸ ਜੋੜੀ ਨੂੰ ਵਧਾਈ ਦੇ ਰਿਹਾ ਹੈ। ਪ੍ਰਸ਼ੰਸਕਾਂ ਤੋਂ ਲੈ ਕੇ ਸੈਲੇਬਸ ਤੱਕ, ਹਰ ਕੋਈ ਦੀਪਿਕਾ ਨੂੰ ਉਸ ਦੀਆਂ ਪੋਸਟਾਂ ‘ਤੇ ਕਮੈਂਟ ਕਰਕੇ ਵਧਾਈ ਦੇ ਰਿਹਾ ਹੈ।

https://www.instagram.com/p/C36wUZJovqw/?utm_source=ig_embed&ig_rid=805c3a6e-d796-46cf-83e2-1570d2284b99

ਦੀਪਿਕਾ ਪਾਦੁਕੋਣ ਦੇ ਮਾਂ ਬਣਨ ਦੀ ਖਬਰ ਕਾਫੀ ਸਮੇਂ ਤੋਂ ਸੁਰਖੀਆਂ ‘ਚ ਸੀ। ਅੱਜ ਅਦਾਕਾਰਾ ਨੇ ਪੋਸਟ ਸ਼ੇਅਰ ਕਰਕੇ ਇਨ੍ਹਾਂ ਖਬਰਾਂ ਦੀ ਪੁਸ਼ਟੀ ਕੀਤੀ ਹੈ। ਇਸ ਖੁਸ਼ਖਬਰੀ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਜੋੜੀ ਨੂੰ ਕਾਫੀ ਵਧਾਈਆਂ ਮਿਲ ਰਹੀਆਂ ਹਨ। ਅਭਿਨੇਤਰੀ ਕ੍ਰਿਤੀ ਸੈਨਨ ਵਧਾਈ ਦੇਣ ‘ਚ ਸਭ ਤੋਂ ਅੱਗੇ ਸੀ। ਦੀਪਿਕਾ ਦੀ ਪੋਸਟ ‘ਤੇ ਟਿੱਪਣੀ ਕਰਦੇ ਹੋਏ ਕ੍ਰਿਤੀ ਨੇ ਲਿਖਿਆ, ‘ਓਐਮਜੀ, ਤੁਹਾਨੂੰ ਦੋਵਾਂ ਨੂੰ ਵਧਾਈਆਂ।’ ਗਲੇ ਅਤੇ ਦਿਲ ਦਾ ਇਮੋਜੀ ਵੀ ਸਾਂਝਾ ਕੀਤਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article