Wednesday, November 13, 2024
spot_img

ਦਿਲ ਟੁੱਟੇ ਆਸ਼ਿਕ ਨੇ ਆਪਣੀ ਸਹੇਲੀ ਦੀ ਯਾਦ ‘ਚ ਖੋਲਿਆ Tea Stall, ਪੜ੍ਹੋ ਪੂਰੀ ਖ਼ਬਰ

Must read

ਸੰਗਰੂਰ : ਇੱਕ ਦਿਲ ਟੁੱਟੇ ਆਸ਼ਿਕ਼ ਨੇ ਆਪਣੀ ਸਹੇਲੀ ਦੀ ਯਾਦ ‘ਚ ਚਾਹ ਦਾ ਸਟਾਲ ਖੋਲਿਆ ਹੈ। ਨੌਜਵਾਨ ਨੇ ਆਪਣੇ Tea Stall ਦਾ ਨਾਮ ਬੇਵਫ਼ਾ ਚਾਏ ਵਾਲਾ ਰੱਖਿਆ ਹੈ।ਸਹੇਲੀ ਚਾਅ ਪੀਣ ਦੀ ਸੀ ਜਿਸ ਕਰਕੇ ਨੌਜਵਾਨ ਨੇ ਚਾਹ ਦਾ ਸਟਾਲ ਖੋਲਿਆ।

ਨੌਜਵਾਨ ਮੁੰਡਾ ਆਪਣੀ ਸਹੇਲੀ ਦੇ ਕੈਨੇਡਾ ਜਾਣ ਦੇ ਸੁਪਨੇ ਨਾ ਪੂਰਾ ਕਰ ਸਕਿਆ ਤਾਂ ਸਹੇਲੀ ਨੇ ਉਸਨੂੰ ਛੱਡ ਦਿੱਤਾ ਅਤੇ ਧੋਖਾ ਦੇ ਦਿੱਤਾ। ਨੌਜਵਾਨ ਵੱਲੋਂ ਇਸ ਚਾਹ ਦੇ ਸਟਾਲ ‘ਤੇ ਚਾਹ ਦੇ ਕੱਪਾਂ 2 ਅਲੱਗ ਅਲੱਗ ਨਾਮ ਨਾਲ ਅਲੱਗ ਅਲੱਗ ਰੇਟ ਰੱਖੇ ਗਏ ਹਨ। ਜਿਸ ਵਿਚ ਜੋੜਿਆਂ ਵਾਸਤੇ 20 ਰੁਪਏ ਦਾ ਕੱਪ ਅਤੇ ਦਿਲ ਟੁੱਟੇ ਆਸ਼ਿਕ਼ਾ ਵਾਸਤੇ 15 ਰੁਪਏ ਦਾ ਕੱਪ ਰੱਖਿਆ ਗਿਆ ਹੈ।

ਰੋਹਿਤ ਹੰਸ ਨੇ ਉਨ੍ਹਾਂ ਨੌਜਵਾਨਾਂ ਨੂੰ ਸੇਧ ਦਿੱਤੀ ਜਿਹੜੇ ਪਿਆਰ ‘ਚ ਧੋਖਾ ਮਿਲਣ ਤੋਂ ਬਾਅਦ ਨਸ਼ਿਆ ‘ਚ ਪੈ ਜਾਂਦੇ ਹਨ ਜਾਂ ਫ਼ਿਰ ਖੁਦਖੁਸ਼ੀ ਕਰ ਲੈਂਦੇ ਹਨ। ਰੋਹਿਤ ਨੇ ਕਿਹਾ ਕਿ ਧੋਖਾ ਮਿਲਣ ਵਾਲੇ ਲੋਕ ਮਿਹਨਤ ਕਰਕੇ ਆਪਣੀ ਐਕਸ ਗਰਲਫ੍ਰੈਂਡ ਨੂੰ ਕਰਾਰਾ ਜਵਾਬ ਦੇਣ ਅਤੇ ਇਕ ਮਿਸਾਲ ਕਾਇਮ ਕਰਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article