ਲੁਧਿਆਣਾ : ਲੋੜਵੰਦਾਂ ਅਤੇ ਗ਼ਰੀਬਾਂ ਦਾ ਮਸੀਹਾ ਬਣੇ ਸਮਾਜਸੇਵੀ ਅਨਮੋਲ ਕਵਾਤਰਾ ਦੇ ਲੋਕ ਸਭਾ ਚੋਣ ਲੜਨ ਦੀ ਪੂਰੀ ਚਰਚਾ ਹੋ ਰਹੀ ਹੈ | ਹਾਲਾਂਕਿ ਇਸ ਸਬੰਧੀ ਅਨਮੋਲ ਕਵਾਤਰਾ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਪੁਸ਼ਟੀ ਨਹੀਂ ਕੀਤੀ ਪਰ ਰਾਜਨੀਤਿਕ ਹਲਕਿਆਂ ‘ਚ ਅਨਮੋਲ ਦੇ ਚੋਣ ਲੜਨ ਬਾਰੇ ਪੂਰੀ ਚਰਚਾ ਹੈ |
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਅਨਮੋਲ ਕਵਾਤਰਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਸਵਾਲ ਕਰਕੇ ਪੁੱਛਿਆ ਸੀ ਕਿ ਉਹ ਕਿਹੜੀ ਪਾਰਟੀ ਤੋਂ ਚੋਣ ਲੜਨ ? ਸਵਾਲ ਦੇ ਜਵਾਬ ਵਿੱਚ ਲੋਕਾਂ ਨੇ ਅਨਮੋਲ ਨੂੰ ਆਪਣੀ-ਆਪਣੀ ਰਾਇ ਦਿੱਤੀ ਅਤੇ ਕੁਝ ਨੇ ਤਾਂ ਅਨਮੋਲ ਨੂੰ ਰਾਜਨੀਤੀ ਵਿੱਚ ਨਾ ਆਉਣ ਦੀ ਵੀ ਸਲਾਹ ਦਿੱਤੀ।
ਸੂਤਰਾਂ ਮੁਤਾਬਿਕ ਅਨਮੋਲ ਕਵਾਤਰਾ ਭਾਜਪਾ ,ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸੰਪਰਕ ਵਿੱਚ ਹਨ ਪਰ ਜ਼ਿਆਦਾ ਸੰਭਾਵਨਾ ਇਹ ਹੈ ਕਿ ਅਨਮੋਲ ਆਮ ਆਦਮੀ ਪਾਰਟੀ ਦੇ ਲੋਕ ਸਭਾ ਲਈ ਲੁਧਿਆਣਾ ਤੋਂ ਉਮੀਦਵਾਰ ਹੋਣਗੇ।