Saturday, September 21, 2024
spot_img

World CUP ’ਚ ਭਾਰਤ ਦੀ ਜਿੱਤ ਲਈ ਸ਼ਿਵ ਸੈਨਾ ਵਾਲਿਆਂ ਨੇ ਕੀਤਾ ਸ਼ਤਰੂ ਵਿਨਾਸ਼ਕ ਹਵਨ ਯੱਗ

Must read

ਦਿ ਸਿਟੀ ਹੈਡਲਾਈਨ
ਲੁਧਿਆਣਾ, 19 ਨਵੰਬਰ
ਕ੍ਰਿਕਟ ਦੇ ਵਿਸ਼ਵ ਕੱਪ ਦਾ ਫਾਈਨਲ ਮੈਚ ਅੱਜ ਹੈ ਤੇ ਅੱਜ ਦਾ ਦਿਨ ਭਾਰਤੀਆਂ ਲਈ ਕਾਫ਼ੀ ਅਹਿਮ ਹੈ। ਇਸੇ ਨੂੰ ਲੈ ਕੇ ਅੱਜ ਸ਼ਿਵ ਸੈਨਾ ਪੰਜਾਬ ਵੱਲੋਂ ਲੁਧਿਆਣਾ ਵਿੱਚ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦੀ ਜਿੱਤ ਦੇ ਲਈ ਸ਼ਤਰੂਵਿਨਾਸ਼ਕ ਹਵਨ ਯੱਗ ਕੀਤਾ। ਇਸ ਦੌਰਾਨ ਸ਼ਿਵ ਸੈਨਾ ਪੰਜਾਬ ਦੇ ਕੌਮੀ ਚੇਅਰਮੈਨ ਰਾਜੀਵ ਟੰਡਨ ਨੇ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਹਵਨ ਯੱਗ ਤੋਂ ਬਾਅਦ ਹੁਣ ਵਰਲਡ ਕੱਪ ਦੇ ਫਾਈਨਲ ਵਿੱਚ ਟੀਮ ਇੰਡੀਆ ਦੀ ਜਰੂਰ ਜਿੱਤ ਹੋਵੇਗੀ।
ਲੁਧਿਆਣਾ ਦੇ ਪ੍ਰੇਮ ਨਗਰ ਇਲਾਕੇ ਦੇ ਸ਼੍ਰੀ ਦੱਕਸ਼ਣੇਸ਼ਵਰੀ ਮਹਾਦੇਵ ਮੰਦਿਰ ਵਿੱਚ ਸ਼ਿਵ ਸੈਨਾ ਪੰਜਾਬ ਵੱਲੋਂ ਹਵਨ ਯੱਗ ਰੱਖਿਆ ਗਿਆ ਸੀ। ਜਿਥੇ ਸ਼ਿਵ ਸੈਨਾ ਦੇ ਮੈਂਬਰਾਂ ਨੇ ਕ੍ਰਿਕਟ ਟੀਮ ਦੀਆਂ ਫੋਟੋਆਂ ਤੇ ਤਿਰੰਗੇ ਝੰਡੇ ਹੱਥ ਵਿੱਚ ਲੈ ਕੇ ਹਵਨ ਯੱਗ ਕੀਤਾ ਤੇ ਮਾਂ ਬੰਗਲਾਮੁੱਖੀ ਅੱਗੇ ਅਰਦਾਸ ਕੀਤੀ ਕਿ ਉਹ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਨੂੰ ਜਿੱਤ ਹਾਸਲ ਕਰਵਾਏ। ਰਾਜੀਵ ਟੰਡਨ ਨੇ ਦੱਸਿਆ ਕਿ ਹਵਨ ਯੱਗ ਵਿੱਚ ਪੀਲੀ ਸਰੋਂ ਤੇ ਲਾਲ ਮਿੱਰਚਾਂ ਪਾ ਕੇ ਦੁਸ਼ਮਣਾਂ ਦਾ ਵਿਨਾਸ਼ ਕਰਨ ਦੀ ਪ੍ਰਾਥਨਾ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਮਾਂ ਜਰੂਰ ਵਿਸ਼ਵ ਕੱਪ ਇੰਡੀਆ ਦੀ ਝੋਲੀ ਵਿੱਚ ਪਾਏਗੀ। ਇਸ ਮੌਕੇ ’ਤੇ ਸੰਦੀਪ ਗੋਰਾ ਥਾਪਰ ਸਣੇ ਵੱਡੀ ਗਿਣਤੀ ਵਿੱਚ ਸ਼ਿਵ ਸੈਨਾ ਵਾਲੇ ਮੌਜੂਦ ਸਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article