Saturday, September 21, 2024
spot_img

ਹੁਣ 999 ਰੁਪਏ ‘ਚ ਪੰਜਾਬ ‘ਚ ਕਰ ਸਕਦੇ ਹੋ ਹਵਾਈ ਸਫ਼ਰ, CM ਮਾਨ ਕੱਲ੍ਹ ਕਰਨਗੇ ਬਠਿੰਡਾ ਏਅਰਪੋਰਟ ਦਾ ਉਦਘਾਟਨ

Must read

3 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਬੁੱਧਵਾਰ ਨੂੰ ਬਠਿੰਡਾ ਹਵਾਈ ਅੱਡਾ ਖੁੱਲ੍ਹਣ ਜਾ ਰਿਹਾ ਹੈ। ਇਹ ਕੋਰੋਨਾ ਦੇ ਦੌਰ ਤੋਂ ਬਾਅਦ ਬੰਦ ਹੋ ਗਿਆ ਸੀ। ਹੁਣ ਮੁੱਖ ਮੰਤਰੀ ਭਗਵੰਤ ਮਾਨ ਇਸਨੂੰ ਦੁਬਾਰਾ ਸ਼ੁਰੂ ਕਰਨ ਜਾ ਰਹੇ ਹਨ। ਇੱਥੇ ਲੁਧਿਆਣਾ ਤੋਂ ਦਿੱਲੀ ਲਈ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਦਾ ਕਿਰਾਇਆ ਵੀ 999 ਰੁਪਏ ਰੱਖਿਆ ਗਿਆ ਹੈ। ਫਿਲਹਾਲ ਕੰਪਨੀ 19 ਸੀਟਰ ਏਅਰਕ੍ਰਾਫਟ ਦਾ ਸੰਚਾਲਨ ਕਰੇਗੀ, ਜਿਸ ਤੋਂ ਬਾਅਦ ਲੋੜ ਪੈਣ ‘ਤੇ ਵੱਡੇ ਜਹਾਜ਼ ਵੀ ਚਲਾਏ ਜਾ ਸਕਦੇ ਹਨ। ਹਵਾਈ ਅੱਡੇ ਤੋਂ ਪਹਿਲੀ ਉਡਾਣ ਬੁੱਧਵਾਰ ਨੂੰ 12:30 ਵਜੇ ਬਠਿੰਡਾ ਤੋਂ ਦਿੱਲੀ ਲਈ ਰਵਾਨਾ ਹੋਵੇਗੀ। ਇਹ 1 ਘੰਟਾ 40 ਮਿੰਟ ਬਾਅਦ ਦੁਪਹਿਰ 2:10 ਵਜੇ ਦਿੱਲੀ ਪਹੁੰਚੇਗੀ।

ਇਸ ਤੋਂ ਪਹਿਲਾਂ ਦਿੱਲੀ ਤੋਂ ਫਲਾਈਟ ਦਾ ਸਮਾਂ ਸਵੇਰੇ 10:30 ਵਜੇ ਹੈ, ਜਦੋਂਕਿ ਫਲਾਈਟ ਦੁਪਹਿਰ 12:10 ਵਜੇ ਬਠਿੰਡਾ ‘ਚ ਲੈਂਡ ਕਰੇਗੀ। ਇਸ ਦਾ ਕਿਰਾਇਆ ਇੱਕ ਹਜ਼ਾਰ ਰੁਪਏ ਰੱਖਿਆ ਗਿਆ ਹੈ। ਇਹ ਫਲਾਈਟ ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡੇ ‘ਤੇ ਜਾਵੇਗੀ। ਪਹਿਲਾਂ ਇਹ ਉਡਾਣ ਮੰਗਲਵਾਰ ਨੂੰ ਸ਼ੁਰੂ ਕੀਤੀ ਜਾਣੀ ਸੀ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਇਹ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਸੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article