Wednesday, November 27, 2024
spot_img

ਦਾਜ ਨੂੰ ਲੈ ਕੇ ਤੰਗ ਕਰਨ ’ਤੇ ਪਤੀ-ਸੱਸ ਖਿਲਾਫ਼ ਕੇਸ ਦਰਜ

Must read

ਦਿ ਸਿਟੀ ਹੈਡਲਾਈਨ
ਲੁਧਿਆਣਾ
ਵਿਆਹ ਤੋਂ ਮਗਰੋਂ ਹੀ ਦਾਜ ਦੀ ਮੰਗ ਕਰਨ ’ਤੇ ਪਤੀ ਤੇ ਸੱਸ ਨੇ ਵਿਆਹਤੁਾ ਸਰੀਰਿਕ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਕਈ ਵਾਰ ਵਿਵਾਦ ਹੋਣ ਤੋਂ ਬਾਅਦ ਵਿਅਹੁਤਾ ਨੇ ਮਾਮਲੇ ਦੀ ਸੂਚਨਾ ਪੇਕੇ ਪਰਿਵਾਰ ਨੂੰ ਦਿੱਤੀ, ਪਰ ਇਸ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ। ਪਤੀ-ਸੱਸ ਨੇ ਵਿਆਹੁਤਾ ਨੂੰ ਜੁਲਾਈ ’ਚ ਬੁਰੀ ਤਰ੍ਹਾਂ ਕੱੁਟਮਾਰ ਕਰ ਘਰੋਂ ਕੱਢ ਦਿੱਤਾ। ਇਸ ਤੋਂ ਬਾਅਦ ਵਿਆਹੁਤਾ ਨੇ ਮਾਮਲੇ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਥਾਣਾ ਵੂਮੈਨ ਸੈਲ ਪੁਲੀਸ ਨੇ ਵਿਆਹੁਤਾ ਦੀ ਸ਼ਿਕਾਇਤ ’ਤੇ ਜਾਂਚ ਤੋਂ ਬਾਅਦ ਮੁਲਜ਼ਮ ਪਤੀ ਮਨਜੀਤ ਸਿੰਘ ਤੇ ਸੱਸ ਜਸਵਿੰਦਰ ਕੌਰ ਖਿਲਾਫ਼ ਪਰਚਾ ਦਰਜ ਕਰ ਲਿਆ। ਵਿਆਹੁਤਾ ਮਹਿਮਾ ਕੌਰ ਨੇ ਦੱਸਿਆ ਕਿ ਉਸਦੇ ਪੇਕੇ ਦੁੱਗਰੀ ਫੇਸ-2 ਅਰਬਨ ਅਸਟੇਟ ’ਚ ਹਨ। ਉਸਦਾ ਵਿਆਹ ਜਵੱਦੀ ਦੇ ਇਲਾਕੇ ਪ੍ਰਕਾਸ਼ ਨਗਰ ’ਚ ਅਪ੍ਰੈਲ 2021 ’ਚ ਹੋਇਆ ਸੀ। ਉਸਨੇ ਦੱਸਿਆ ਕਿ ਵਿਆਹ ਤੋਂ ਬਾਅਦ ਹੀ ਉਸਦਾ ਪਤੀ ਤੇ ਸੱਸ ਦਾਜ ਦੀ ਮੰਗ ਕਰਨ ਲੱਗੇ ਤੇ ਉਸਨੂੰ ਪ੍ਰੇਸ਼ਾਨ ਕਰਨ ਲੱਗੇ। ਇਸ ਦੇ ਚੱਲਦੇ ਉਹ ਕਈ ਵਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਵੀ ਕਰਦੀ ਰਹੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article