Wednesday, November 27, 2024
spot_img

ਲੁਧਿਆਣਾ ਦੀ ਫੈਕਟਰੀ ਵਿੱਚ ਜ਼ਹਿਰੀਲੀ ਗੈਸ ਲੀਕ, ਕਈ ਲੋਕ ਹੋਏ ਬੇਹੋਸ਼

Must read

ਆਕਸੀਜ਼ਨ ਬਣਾਉਂਦੀ ਹੈ ਫੈਕਟਰੀ
ਲੁਧਿਆਣਾ, 1 ਨਵੰਬਰ
ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਆਕਸੀਜਨ ਬਣਾਉਣ ਵਾਲੀ ਫੈਕਟਰੀ ਵਿੱਚ ਅੱਜ ਸਵੇਰੇ ਜ਼ਹਿਰੀਲੀ ਗੈਸ ਲੀਕ ਹੋ ਗਈ। ਜਿਸ ਤੋਂ ਬਾਅਦ ਮੌਕੇ ’ਤੇ ਫੈਕਟਰੀ ਵਿੱਚ ਕੰਮ ਕਰਨ ਵਾਲੇ ਬਾਹਰੋਂ ਲੰਘ ਰਹੇ ਲੋਕ ਬੇਹੋਸ਼ ਹੋਣ ਲੱਗੇ। ਲੋਕਾਂ ਨੂੰ ਜ਼ਹਿਰੀਲੀ ਗੈਸ ਚਡ਼੍ਹਣ ਲੱਗੀ। ਜਿਸ ਤੋਂ ਬਾਅਦ ਮੌਕੇ ’ਤੇ ਭਗਦਡ਼ ਮੱਚ ਗਈ। ਇੱਥੋਂ ਕਈ ਲੋਕਾਂ ਨੂੰ ਸਿਵਲ ਹਸਪਤਾਲ ਲਿਆਉਂਦਾ ਗਿਆ ਹੈ। ਜਿਨ੍ਹਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਇੱਥੇ ਇਲਾਜ਼ ਕਰਵਾਉਣ ਆਏ ਦਿਨੇਸ਼ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਥੇ ਫੈਕਟਰੀ ਵਿੱਚ ਗੈਸ ਲੀਕ ਹੋਈ ਹੈ। ਇੱਥੇ ਟੈਂਕਰ ਸੀ, ਉਸ ਵਿੱਚੋਂ ਗੈਸ ਲੀਕ ਹੋਈ। ਜਿਸ ਤੋਂ ਬਾਅਦ ਇੱਥੇ ਮਾਹੌਲ ਸਹਿਮ ਵਾਲਾ ਹੋ ਗਿਆ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article