Saturday, September 21, 2024
spot_img

ਲੋਕ ਸਭਾ ਚੋਣਾਂ ਤੋਂ ਪਹਿਲਾਂ ਕੰਗਨਾ ਰਣੌਤ ਨੇ ਖ਼ਰੀਦੀ 3 ਕਰੋੜ ਰੁਪਏ ਦੀ ਨਵੀਂ Mercedes Maybach ਲਗਜ਼ਰੀ ਕਾਰ

Must read

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਸਿਆਸੀ ਕਾਰਨਾਂ ਕਰਕੇ ਸੁਰਖੀਆਂ ‘ਚ ਹੈ। ਉਹ ਭਾਜਪਾ ਦੀ ਟਿਕਟ ‘ਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਲੋਕ ਸਭਾ ਚੋਣ ਲੜ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਇਹ ਅਭਿਨੇਤਰੀ ਲਗਜ਼ਰੀ ਕਾਰ ਖਰੀਦ ਕੇ ਸੁਰਖੀਆਂ ‘ਚ ਆ ਚੁੱਕੀ ਹੈ।

ਦਰਅਸਲ, ਚੋਣ ਚਰਚਾਵਾਂ ਦੇ ਵਿਚਕਾਰ, ਕੰਗਨਾ ਨੇ ਇੱਕ ਬਿਲਕੁਲ ਨਵੀਂ Mercedes Maybach GLS600 SUV ਖਰੀਦੀ ਹੈ। ਭਾਰਤੀ ਬਾਜ਼ਾਰ ‘ਚ ਇਸ ਕਾਰ ਦੀ ਕੀਮਤ ਕਰੀਬ 3 ਕਰੋੜ ਰੁਪਏ ਹੈ। ਇਕ ਰਿਪੋਰਟ ਮੁਤਾਬਕ ਕੰਗਣਾ ਕੋਲ ਪਹਿਲਾਂ ਹੀ 5 ਤੋਂ ਜ਼ਿਆਦਾ ਲਗਜ਼ਰੀ ਕਾਰਾਂ ਹਨ।

ਹੁਣ ਉਸ ਨੇ ਮਰਸਡੀਜ਼ ਮੇਅਬੈਕ GLS600 ਨੂੰ ਵੀ ਆਪਣੇ ਕਲੈਕਸ਼ਨ ‘ਚ ਸ਼ਾਮਲ ਕੀਤਾ ਹੈ। ਕੰਗਨਾ ਨੂੰ ਹਾਲ ਹੀ ‘ਚ ਮੁੰਬਈ ਦੇ ਇਕ ਸੈਲੂਨ ਦੇ ਬਾਹਰ ਨਵੀਂ ਕਾਰ ਨਾਲ ਦੇਖਿਆ ਗਿਆ। ਮਸ਼ਹੂਰ ਅਭਿਨੇਤਾ ਰਣਵੀਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੀਪਿਕਾ ਪਾਦੁਕੋਣ ਅਤੇ ਅਭਿਨੇਤਰੀ ਨਯੰਤਰਾ ਵਰਗੇ ਮਸ਼ਹੂਰ ਕਲਾਕਾਰ ਇਸ ਕਾਰ ਦੀ ਵਰਤੋਂ ਕਰ ਰਹੇ ਹਨ। ਇਸ ਤੋਂ ਇਲਾਵਾ ਸਿਆਸਤਦਾਨ ਵੀ ਇਸ ਕਾਰ ਨੂੰ ਕਾਫੀ ਪਸੰਦ ਕਰਦੇ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article