Saturday, September 21, 2024
spot_img

ਜਠੇਰਿਆਂ ਦੇ ਧਾਰਮਿਕ ਸਥਾਨ ‘ਤੇ ਨਿਸ਼ਾਨ ਸਾਹਿਬ ਦੀ ਰਸਮ ਅਦਾ ਕਰਦੇ ਸਮੇਂ ਕਰੰਟ ਲੱਗਣ ਨਾਲ ਨੌਜਵਾਨ ਦੀ ਗਈ ਜਾਨ

Must read

ਜਲੰਧਰ ਦੇ ਪਿੰਡ ਭੰਡਾਲ ਹਿੰਮਤ ਤੇ ਭੰਡਾਲ ਬੂਟਾ ‘ਚ ਇਕ ਧਾਰਮਿਕ ਸਥਾਨ ‘ਤੇ ਨਿਸ਼ਾਨ ਸਾਹਿਬ ਦੀ ਰਸਮ ਅਦਾ ਕਰਦੇ ਸਮੇਂ ਇੱਕ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜਗਦੀਪ ਸਿੰਘ ਉਰਫ ਜੱਗਾ ਵਾਸੀ ਭੰਡਾਲ ਹਿੰਮਤ ਉਮਰ 26 ਸਾਲ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਭੰਡਾਲ ਹਿੰਮਤ ‘ਚ ਭੰਡਾਲ ਜਠੇਰਿਆਂ ਦੀ ਮੇਲੇ ਦੌਰਾਨ ਜਠੇਰਿਆਂ ਦੇ ਧਾਰਮਿਕ ਸਥਾਨ ‘ਤੇ ਝੰਡਾ ਚੜ੍ਹਾ ਰਹੇ ਸਨ। ਇਸ ਦੌਰਾਨ ਨਿਸ਼ਾਨ ਸਾਹਿਬ ਦੀ ਪਾਇਪ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ ਤੇ ਉਸ ‘ਚ ਕਰੰਟ ਆ ਗਿਆ, ਜਿਸ ਕਾਰਨ ਕਈਆਂ ਨੂੰ ਕਰੰਟ ਲਗ ਗਿਆ ਜਦਕਿ ਇਕ ਨੌਜਵਾਨ ਜਗਦੀਪ ਸਿੰਘ ਉਰਫ ਜੱਗਾ ਦੀ ਮੌਤ ਹੋ ਗਈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article