Wednesday, November 27, 2024
spot_img

ਬਿਜਲੀ ਮੁਲਾਜ਼ਮਾਂ ਨੇ ਗੇਟ ਰੈਲੀ ਕਰ ਫੂਕੀ ਚੇਅਰਮੈਨ ਤੇ ਪੰਜਾਬ ਸਰਕਾਰ ਦੀ ਅਰਥੀ

Must read

ਮਾਮਲਾ ਤਨਖਾਹਾਂ ਅਤੇ ਪੈਨਸ਼ਨਾਂ ਵਿੱਚ ਕੀਤੀ ਕਟੌਤੀ ਦਾ

ਦਿ ਸਿਟੀ ਹੈੱਡ ਲਾਈਨਸ

ਲੁਧਿਆਣਾ 2 ਫਰਵਰੀ- ਜਨਵਰੀ ਮਹੀਨੇ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਵਿੱਚ ਕੀਤੀ ਕਟੌਤੀ ਦੇ ਰੋਸ ਵਿੱਚ ਅੱਜ ਬਿਜਲੀ ਮੁਲਾਜ਼ਮਾਂ ਨੇ ਪੰਜਾਬ ਭਰ ਵਿੱਚ ਬਿਜਲੀ ਮੁਲਾਜਮ ਏਕਤਾ ਮੰਚ ਅਤੇ PSEB ਇੰਪਲਾਈਜ ਜੁਆਇੰਟ ਫੋਰਮ ਝੰਡੇ ਥੱਲੇ ਬਿਜਲੀ ਬੋਰਡ ਦੀ ਮਨੇਜਮੈਂਟ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜਾਹਰਾ ਕਰਦਿਆਂ ਚੇਅਰਮੈਨ ਬਲਦੇਵ ਸਿੰਘ ਸਰਾਂ ਦੀ ਅਰਥੀ ਫੂਕੀ। ਸੁੰਦਰ ਨਗਰ ਡਵੀਜ਼ਨ ਵਿੱਚ PSEB ਇੰਪਲਾਈਜ ਫੈਡਰੇਸ਼ਨ ਏਟਕ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ TSU ਦੇ ਪ੍ਰਧਾਨ ਗੌਰਵ ਕੁਮਾਰ ਦੀ ਸਾਂਝੀ ਅਗਵਾਈ ਵਿੱਚ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਇਸ ਅਰਥੀ ਫੂਕ ਮੁਜ਼ਾਹਰੇ ਵਿੱਚ ਐਡੀਸ਼ਨਲ SDO ਰਘਵੀਰ ਸਿੰਘ ਜਥੇਬੰਦਕ ਸਕੱਤਰ TSU, ਰਿਟਾ ਕੇਵਲ ਸਿੰਘ ਬਨਵੈਤ ਸਾਬਕਾ ਸਰਕਲ ਪ੍ਰਧਾਨ PSEB ਇੰਪਲਾਈਜ ਫੈਡਰੇਸ਼ਨ ਏਟਕ, ਧਰਮਿੰਦਰ ਸਰਕਲ ਪ੍ਰਧਾਨ TSU ਅਤੇ ਰਿਟਾ ਮੇਵਾ ਸਿੰਘ ਸਾਬਕਾ ਡਵੀਜ਼ਨ ਪ੍ਰਧਾਨ PSEB ਇੰਪਲਾਈਜ ਫੈਡਰੇਸ਼ਨ ਏਟਕ ਉਚੇਚੇ ਤੌਰ ਤੇ ਪੁੱਜੇ।

ਇਸ ਮੌਕੇ ਅਪਣੇ ਸੰਬੋਧਨ ਵਿੱਚ ਬਿਜਲੀ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਦੇ ਇਸ਼ਾਰੇ ਉੱਤੇ ਬਿਜਲੀ ਬੋਰਡ ਦੀ ਮਨੇਜਮੈਂਟ ਵੱਲੋਂ ਮੁਲਾਜਮਾਂ ਦੀ ਤਨਖਾਹ ਉੱਤੇ ਫੇਰੀ ਕੈਂਚੀ ਦੀ ਰੱਜ ਕੇ ਨਿੰਦਾ ਕੀਤੀ ਅਤੇ ਜਲਦ ਤੋਂ ਜਲਦ ਪੂਰੀ ਤਨਖਾਹ ਜਾਰੀ ਕਰਨ ਦੀ ਮੰਗ ਕੀਤੀ। ਜਲਦ ਤਨਖਾਹਾਂ ਜਾਰੀ ਨਾ ਕਰਨ ਤੇ ਅਗਲੇ ਤਿੱਖੇ ਸੰਘਰਸ਼ ਦਾ ਪ੍ਰੋਗਰਾਮ ਵੀ ਦਿੱਤਾ।

ਜਾਣਕਾਰੀ ਦਿੰਦਿਆ ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਗੌਰਵ ਕੁਮਾਰ ਨੇ ਦੱਸਿਆ ਕਿ ਤਨਖਾਹਾਂ ਦੀ ਕਟੌਤੀ ਨੂੰ ਲੈਕੇ ਅੱਜ ਕੀਤੇ ਅਰਥੀ ਫੂਕ ਮੁਜਾਹਰਿਆਂ ਅਤੇ ਭਵਿੱਖ ਵਿੱਚ ਦਿੱਤੇ ਤਿੱਖੇ ਸੰਘਰਸ਼ਾਂ ਦੀ ਰੂਪ ਰੇਖਾ ਤੋਂ ਘਬਰਾਈ ਬਿਜਲੀ ਬੋਰਡ ਦੀ ਮਨੇਜਮੈਂਟ ਨੇ ਅੱਜ ਹੀ ਰਹਿੰਦੀਆਂ ਤਨਖਾਹਾਂ ਤੇ ਪੈਨਸ਼ਨਾਂ ਚ ਕੀਤੀਆਂ ਕਟੌਤੀਆਂ ਦੀ ਰਾਸ਼ੀ ਨੂੰ ਖਾਤਿਆਂ ਵਿੱਚ ਪਾ ਦਿੱਤਾ ਹੈ ਜਿਸ ਕਾਰਨ ਅਸੀਂ ਭਵਿੱਖ ਦੇ ਸੰਘਰਸ਼ਾਂ ਨੂੰ ਅੱਗੇ ਪਾ ਦਿੱਤਾ ਹੈ ਪਰ ਸੀ ਆਰ ਏ 295/19 ਨੂੰ ਲੈਕੇ ਜੋ ਸੰਘਰਸ਼ ਉਲੀਕਿਆ ਹੋਇਆ ਹੈ ਉਹ ਕੀਤਾ ਜਾਵੇਗਾ। ਇਸ ਮੌਕੇ SDO ਵਿਪਨ ਸੂਦ ਤੇ ਰੌਸ਼ਨ ਲਾਲ, ਆਰ ਏ ਭੁਪਿੰਦਰ ਸਿੰਘ, ਜੇਈ ਸਾਹਿਲ ਸ਼ਰਮਾ, ਅਰੁਣ ਕੁਮਾਰ, ਰਾਮਦਾਸ, ਰਾਕੇਸ਼ ਕੁਮਾਰ, ਕਮਲਦੀਪ ਸਿੰਘ, ਐਸ ਐਸ ਓ ਬਲਬੀਰ ਚੰਦ, ਕਰਤਾਰ ਸਿੰਘ, ਹਿਰਦੇ ਰਾਮ, ਦੀਪਕ ਕੁਮਾਰ, ਅਮਰਜੀਤ ਸਿੰਘ, ਧਰਮਪਾਲ, ਅਜੀਤ ਕੁਮਾਰ, ਜਗਦੀਸ਼ ਚੰਦ, ਰਜਨੀ ਰਾਣੀ, ਮਨਪ੍ਰੀਤ ਕੌਰ, ਪ੍ਰਵੀਨ, ਮੋਹਿਤ, ਰਮਨਦੀਪ ਸਿੰਘ, ਸਾਹਿਲ, ਹਰਪ੍ਰੀਤ ਸਿੰਘ, ਕੁਲਵੀਰ ਸਿੰਘ, ਕੁਲਵਿੰਦਰ ਸਿੰਘ, ਰਾਜੇਸ਼, ਨਰਿੰਦਰ, ਹਰਪਾਲ ਸਿੰਘ, ਕੁਲਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article