Wednesday, November 27, 2024
spot_img

‘ਸੜਕ ਸੁਰੱਖਿਆ ਫੋਰਸ’ ਸ਼ੁਰੂ ਕਰਨ ਜਾ ਰਹੇ ਹਾਂ, ਅੱਜ ਦਾ ਦਿਨ ਪੰਜਾਬ ਦੇ ਇਤਿਹਾਸਕ ਪੰਨਿਆਂ ‘ਚ ਦਰਜ ਹੋਵੇਗਾ : ਭਗਵੰਤ ਮਾਨ

Must read

ਦਿ ਸਿਟੀ ਹੈੱਡ ਲਾਈਨਸ

ਚੰਡੀਗੜ੍ਹ, 27 ਜਨਵਰੀ : ਅੱਜ ਅਸੀਂ ਸੜਕ ‘ਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ‘ਸੜਕ ਸੁਰੱਖਿਆ ਫੋਰਸ’ ਸ਼ੁਰੂ ਕਰਨ ਜਾ ਰਹੇ ਹਾਂ। ਦੇਸ਼ ‘ਚ ਸੜਕ ਸੁਰੱਖਿਆ ਤੇ ਟ੍ਰੈਫਿਕ ਪ੍ਰਬੰਧਕ ਲਈ ਸਮਰਪਿਤ ਇਹ ਪਹਿਲੀ ਫੋਰਸ ਹੋਵੇਗੀ। ਇਸ ਸੰਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਦੇ ਹੋਏ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੜਕ ‘ਤੇ ਇਹ ਦੇਸ਼ ਦੀ ਸੱਭ ਤੋਂ ਹਾਈਟੈਕ ਫੋਰਸ ਵਜੋਂ ਜਾਣੀ ਜਾਵੇਗੀ। ਸੜਕ ਸੁਰੱਖਿਆ ਫੋਰਸ’ ਦੇ ਤਹਿਤ ਪੰਜਾਬ ਦੀ ਹਰ ਸੜਕ ਤੇ 30 ਕਿਲੋਮੀਟਰ ਤੇ ਤੈਨਾਤ ਹੋਵੇਗੀ SSF ਦੀ ਗੱਡੀ ਸੜਕੀ ਹਾਦਸੇ ‘ਚ ਹੁੰਦੀਆਂ ਮੌਤਾਂ ਨੂੰ ਘੱਟ ਕਰਨ ‘ਚ ਕਾਰਗਰ ਸਾਬਿਤ ਹੋਵੇਗੀ। SSF 144 ਹਾਈਟੈਕ ਗੱਡੀਆਂ ਤੇ 5000 ਮੁਲਾਜ਼ਮ ਸੜਕ ‘ਤੇ ਲੋਕਾਂ ਦੀ ਸੁਰੱਖਿਆ ਕਰਨਗੇ ਤੇ ਨਾਲ ਹੀ ਦੇਸ਼ ਦੀ ਕਿਸੇ ਵੀ ਪੁਲਿਸ ਕੋਲ ਇੰਨੀਆਂ ਹਾਈਟੈਕ ਗੱਡੀਆਂ ਨਹੀਂ, ਜੋ SSF ਕੋਲ ਹੋਣਗੀਆਂ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article