Friday, September 20, 2024
spot_img

ਸਿਮਰਨਜੀਤ ਸਿੰਘ ਮਾਨ ਨੇ ਪੀ.ਐਮ ਨੂੰ ਕਿਉਂ ਕਿਹਾ ਪਾਕਿਸਤਾਨ ਦੀ ਸਰਹੱਦ ਖੋਲ੍ਹਣ ਲਈ, ਜਾਣੋ ਕੀ ਹੈ ਪੂਰਾ ਮਾਮਲਾ

Must read

ਦਿ ਸਿਟੀ ਹੈੱਡ ਲਾਈਨਸ

ਲਹਿਰਾਗਾਗਾ, 29 ਜਨਵਰੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਡੀਆਂ ਵੱਡੀਆਂ ਕੰਪਨੀਆਂ ਗੁਜਰਾਤ ਲੈ ਕੇ ਜਾ ਰਹੇ ਹਨ ਅਤੇ ਪੰਜਾਬ ਨੂੰ ਕਹਿ ਰਹੇ ਹਨ ਕਿ ਇਹ ਬਾਰਡਰ ਸਟੇਟ ਹੈ, ਜੋ ਬਹੁਤ ਜਿਆਦਾ ਨਿੰਦਨਯੋਗ ਹੈ, ਕਿਉਂਕਿ ਮੋਦੀ ਇਕੱਲੇ ਗੁਜਰਾਤ ਦੇ ਨਹੀਂ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹਨ।
ਇਹ ਗੱਲ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਇਥੋਂ ਨੇੜਲੇ ਪਿੰਡ ਖੰਡੇਵਾਦ ਵਿਖੇ ਮਾਤਾ ਚਤਿੰਨ ਕੌਰ ਚੈਰੀਟੇਬਲ ਟਰੱਸਟ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਸਾਂਝੇ ਕੀਤੇ। ਉਨਾਂ ਸਬੰਧਤ ਪਰਿਵਾਰ ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਜੇ ਕਿਸੇ ਪਰਿਵਾਰ ਨੇ ਗਰੀਬਾਂ ਦਾ ਖਿਆਲ ਰੱਖਦਿਆਂ 80 ਪਿੰਡਾਂ ਦੇ ਗਰੀਬ ਲੋੜਵੰਦ ਔਰਤਾਂ ਨੂੰ ਪੈਨਸ਼ਨ ਦੇ ਚੈੱਕ ਦੇਣੇ ਸ਼ੁਰੂ ਕੀਤੇ ਹਨ।
ਉਨਾਂ ਨੇ ਪੰਜਾਬ ਦੀਆਂ ਮੌਜੂਦਾ ਪ੍ਰਸਥਿਤੀਆਂ ਵਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ, ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬੇਹੱਦ ਖਰਾਬ ਹੈ, ਪ੍ਰੰਤੂ ਪੰਜਾਬੀਆਂ ਨੂੰ ਹੌਸਲੇ ਬੁਲੰਦ ਰੱਖਣੇ ਚਾਹੀਦੇ ਹਨ ਨਾਲ ਹੀ ਉਨ੍ਹਾਂ ਨੇ ਕਿਹਾ ਕਿ 12 ਤਰੀਕ ਨੂੰ ਫਤਿਹਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜਨਮਦਿਨ ਮਨਾਇਆ ਜਾਣਾ ਹੈ। ਜਿਸ ਤਰ੍ਹਾਂ ਅਯੁਧਿਆ ਵਿਖੇ ਹਿੰਦੂਆਂ ਨੇ ਵੱਡਾ ਇਕੱਠ ਕੀਤਾ ਉਸੇ ਤਰ੍ਹਾਂ ਸਿੱਖਾਂ ਨੂੰ ਵੀ ਵੱਡਾ ਇਕੱਠ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਕੇਂਦਰ ਨੂੰ ਪਾਕਿਸਤਾਨ ਦਾ ਬਾਰਡਰ ਵੀ ਖੋਲਣਾ ਚਾਹੀਦਾ ਹੈ, ਜੇਕਰ ਚੀਨ ਨਾਲ ਵਪਾਰ ਹੋ ਸਕਦਾ ਹੈ, ਤਾਂ ਪਾਕ ਨਾਲ ਕਿਉਂ ਨਹੀਂ ? ਪਾਕ ਨਾਲ ਵਪਾਰ ਹੋਣ ਤੇ ਸਾਡੇ ਨੌਜਵਾਨਾਂ ਨੂੰ ਕੰਮ ਮਿਲੇਗਾ। ਲੋਕ ਸਭਾ ਚੋਣਾਂ ਦੌਰਾਨ ਕਿਸ ਪਾਰਟੀ ਨਾਲ ਸਮਝੌਤਾ ਹੋਵੇਗਾ ਦੇ ਜਵਾਬ ‘ਚ ਉਨਾਂ ਹੱਸਦਿਆਂ ਕਿਹਾ ਕਿ ਜਿਵੇਂ ਪ੍ਰੈਸ ਵਾਲੇ ਸਲਾਹ ਦੇਵੋਂਗੇ ਉਸੇ ਤਰਾਂ ਕਰ ਲਵਾਂਗੇ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article