ਕਪੂਰਥਲਾ ’ਚ ਲੜਕੀ ਨੇ ਪਹਿਲਾਂ ਫੇਸਬੁੱਕ ਆਈ. ਡੀ. ’ਤੇ ਮੁਹੱਲਾ ਕਿੱਲਿਆਂਵਾਲਾ ਦੇ ਇਕ ਨੌਜਵਾਨ ਨਾਲ ਗੱਲ ਕੀਤੀ ਤੇ ਸਕੂਟਰ ਖ਼ਰੀਦਣ ਦੇ ਨਾਂ ’ਤੇ ਆਪਣੇ ਖ਼ਾਤੇ ’ਚ 70 ਹਜ਼ਾਰ ਰੁਪਏ ਜਮ੍ਹਾ ਕਰਵਾ ਲਏ। ਫਿਰ ਬਾਅਦ ’ਚ ਘਰੇਲੂ ਪ੍ਰੇਸ਼ਾਨੀ ਦੇ ਬਹਾਨੇ ਵਿਆਹ ਕਰਵਾਉਣ ਤੇ ਵਿਦੇਸ਼ ਜਾਣ ਦੇ ਬਹਾਨੇ 27 ਲੱਖ ਰੁਪਏ ਦੀ ਠੱਗੀ ਮਾਰੀ, ਜਿਸ ਤੋਂ ਬਾਅਦ ਪੀੜਤ ਨੌਜਵਾਨ ਨੇ ਇਸ ਦੀ ਸ਼ਿਕਾਇਤ ਸਿਟੀ ਥਾਣੇ ’ਚ ਕੀਤੀ।