Saturday, January 18, 2025
spot_img

ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਦੇ ਬਾਹਰ ਲਟਕ ਰਿਹੈ ਤਾਲਾ, ਸਨਮਾਨ ਕਰਨ ਵਾਲੇ ਲੋਕਾਂ ਨੂੰ ਨਹੀਂ ਹੋ ਰਹੇ ਦਰਸ਼ਨ

Must read

ਦਿ ਸਿਟੀ ਹੈੱਡ ਲਾਈਨਸ

ਲੁਧਿਆਣਾ, 19 ਜਨਵਰੀ : ਸ਼ਹਿਰ ਦੇ ਨੌਘਰਾਂ ਮੁਹੱਲਾ ਸਥਿਤ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਦੇ ਬਾਹਰ ਪਿਛਲੇ ਇੱਕ ਮਹੀਨੇ ਤੋਂ ਤਾਲਾ ਲਟਕ ਰਿਹਾ ਹੈ। ਇਸ ਥਾਂ ’ਤੇ ਰੋਜ਼ਾਨਾਂ ਦੇਸ਼ਾਂ ਤੇ ਵਿਦੇਸ਼ਾਂ ਤੋਂ ਸ਼ਹੀਦਾ ਦਾ ਸਨਮਾਨ ਕਰਨ ਵਾਲੇ ਲੋਕ ਮੱਥਾ ਟੇਕਣ ਪੁੱਜਦੇ ਹਨ। ਅੱਗੇ ਘਰ ਦੇ ਬਾਹਰ ਗੇਟ ’ਤੇ ਹੀ ਤਾਲਾ ਲੱਗਿਆ ਹੋਣ ਕਾਰਨ ਉਹ ਨਿਰਾਸ਼ ਹੋ ਵਾਪਸ ਪਰਤ ਜਾਂਦੇ ਹਨ। ਇੱਕ ਮਹੀਨੇ ਤੋਂ ਤਾਲਾ ਲਟਕਣ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਇਸ ਥਾਂ ਦੀ ਦੇਖਭਾਲ ਦੇ ਲਈ ਜਿਸ ਮੁਲਾਜ਼ਮ ਦੀ ਡਿਊਟੀ ਲੱਗੀ ਹੈ, ਉਹ ਦਸੰਬਰ ਦੇ ਪਹਿਲੇ ਹਫ਼ਤੇ ਤੋਂ ਡਿਊਟੀ ’ਤੇ ਨਹੀਂ ਆ ਰਿਹਾ ਹੈ। ਇਸ ਘਰ ਦੀ ਚਾਬੀ ਉਸ ਕੋਲ ਹੋਣ ਕਾਰਨ ਹੁਣ ਇੱਥੇ ਗੇਟ ਦੇ ਬਾਹਰ ਤਾਲਾ ਲੱਗਿਆ ਹੋਇਆ। ਹਾਲਾਂਕਿ, ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਤੇ ਸ਼ਹੀਦ ਸੁਖਦੇਵ ਥਾਪਰ ਮੈਮੋਰਿਅਲ ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਨਹੀਂ ਪਤਾ ਕਿ ਮੁਲਾਜ਼ਮ ਕਿਉਂ ਨਹੀਂ ਆ ਰਿਹਾ। ਉਹ ਰੋਜ਼ਾਨਾ ਚੰਡੀਗੜ੍ਹ ਵਿੱਚ ਅਧਿਕਾਰੀਆਂ ਨੂੰ ਫੋਨ ਕਰ ਸ਼ਹੀਦ ਦੇ ਘਰ ਦਾ ਤਾਲਾ ਖੋਲ੍ਹਣ ਮੰਗ ਕਰ ਰਹੇ ਹਨ।

ਦਰਅਸਲ, 2013 ਤੋਂ ਬਾਅਦ ਸ਼ਹੀਦ ਸੁਖਦੇਵ ਥਾਪਰ ਦੇ ਘਰ ਦੀ ਦੇਖਭਾਲ ਦੇ ਲਈ ਪੁਰਾਤੱਤਵ ਵਿਭਾਗ ਨੂੰ ਦਿੱਤੀ ਗਈ ਸੀ। ਉਦੋਂ ਤੋਂ ਹੀ ਸ਼ਹੀਦ ਥਾਪਰ ਦੇ ਘਰ ਵਿੱਚ ਇੱਕ ਮੁਲਾਜ਼ਮ ਦੀ ਡਿਊਟੀ ਲੱਗੀ ਹੋਈ ਹੈ। ਜੋਕਿ ਸਵੇਰੇ ਖੋਲ੍ਹਦਾ ਹੈ ਤੇ ਸ਼ਾਮ ਨੂੰ ਬੰਦ ਕਰਦਾ ਹੈ। ਇਹ ਮੁਲਾਜ਼ਮ ਹੁਣ ਦਸੰਬਰ ਦੇ ਪਹਿਲੇ ਹਫ਼ਤੇ ਤੋਂ ਡਿਊਟੀ ’ਤੇ ਨਹੀਂ ਆ ਰਿਹਾ ਹੈ। ਜਿਸ ਕਾਰਨ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਕਿ ਸ਼ਹੀਦ ਦੇ ਘਰ ਦਾ ਤਾਲਾ ਨਹੀਂ ਖੋਲਿ੍ਹਆ ਗਿਆ।

ਇੱਕ ਵਾਰ ਫਿਰ ਖੰਡਰ ਵਿੱਚ ਤਬਦੀਲ ਹੋ ਸਕਦਾ ਹੈ ਘਰ

ਇੱਕ ਮਹੀਨੇ ਤੋਂ ਤਾਲਾ ਲੱਗਿਆ ਹੋਣ ਕਾਰਨ ਸ਼ਹੀਦ ਥਾਪਰ ਦੇ ਘਰ ਸਾਫ਼ ਸਫ਼ਾਈ ਵੀ ਨਹੀਂ ਹੋ ਰਹੀ। ਅਗਰ ਇਸੇ ਤਰ੍ਹਾਂ ਦੇ ਹਾਲਾਤ ਰਹੇ ਤਾਂ ਇਹ ਘਰ ਇੱਕ ਵਾਰ ਫਿਰ ਖੰਡਰ ਵਿੱਚ ਤਬਦੀਲ ਹੋ ਸਕਦਾ ਹੈ। ਕਿਉਂਕਿ ਇਹ ਘਰ ਵਿੱਚ ਜ਼ਿਆਦਾਤਰ ਹਿੱਸਾ ਪੁਰਾਣਾ ਹੀ ਰੱਖਿਆ ਗਿਆ ਹੈ। ਪੁਰਾਣੀ ਮਿੱਟੀ ਹੋਣ ਕਾਰਨ ਇਸ ਘਰ ਨੂੰ ਰੋਜ਼ਾਨਾ ਸਾਫ਼ ਸਫ਼ਾਈ ਦੀ ਲੋੜ ਹੈ। ਥਾਂ ਥਾਂ ਜਾਲੇ ਲੱਗੇ ਹੋਏ ਹਨ। ਜਿਸ ਕਾਰਨ ਘਰ ਦਾ ਬੁਰਾ ਹਾਲ ਹੁੰਦਾ ਜਾ ਰਿਹਾ ਹੈ।

ਮੁਲਾਜ਼ਮ ਗਿਆ ਛੁੱਟੀ ’ਤੇ, ਨਹੀਂ ਹੋਈ ਨਵੇਂ ਮੁਲਾਜ਼ਮ ਦੀ ਤੈਨਾਤੀ

ਪੁਰਾਤੱਤਵ ਵਿਭਾਗ ਦੇ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਇਸ ਘਰ ਵਿੱਚ ਜਿਸ ਮੁਲਾਜ਼ਮ ਦੀ ਤੈਨਾਤੀ ਸੀ, ਉਹ ਛੁੱਟੀ ’ਤੇ ਗਿਆ ਹੋਇਆ ਹੈ। ਹਾਲੇ ਨਵੇਂ ਮੁਲਾਜ਼ਮ ਦੀ ਤੈਨਾਤੀ ਨਹੀਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੈਸੇ ਵੀ ਵਿਭਾਗ ਕੋਲ ਮੁਲਾਜ਼ਮਾਂ ਦੀ ਕਾਫ਼ੀ ਕਮੀ ਹੈ, ਇਸੇ ਕਰਕੇ ਨਵਾਂ ਮੁਲਾਜ਼ਮ ਨਹੀਂ ਲਗਾਇਆ ਗਿਆ।

ਉਧਰ, ਸ਼ਹੀਦ ਥਾਪਰ ਦੇ ਵੰਸ਼ਜ ਤੇ ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਦਾ ਕਹਿਣਾ ਹੈ ਕਿ ਸ਼ਹੀਦ ਥਾਪਰ ਨਾਲ ਤਾਂ ਪਹਿਲਾਂ ਤੋਂ ਹੀ ਮੱਤਰੇਆ ਵਿਵਹਾਰ ਕੀਤਾ ਜਾਂਦਾ ਹੈ। ਹੁਣ ਤਾਂ ਹੱਦ ਹੋ ਗਈ ਹੈ, ਇੱਕ ਮਹੀਨੇ ਤੋਂ ਘਰ ਨੂੰ ਤਾਲਾ ਲੱਗਿਆ ਹੋਇਆ ਹੈ ਤੇ ਸ਼ਹੀਦ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ। ਉਨ੍ਹਾਂ ਦੱਸਿਆ ਕਿ ਸ਼ਹੀਦ ਦੇ ਘਰ ਨੂੰ ਸਿੱਧਾ ਰਸਤਾ ਦਿਵਾਉਣ ਖਾਤਰ ਉਹ ਕਈ ਸਾਲਾਂ ਤੋਂ ਲੜਾਈ ਲੜ ਰਹੇ ਹਨ। ਪਰ ਸਿਰਫ਼ ਵਾਅਦਿਆਂ ਤੋਂ ਇਲਾਵਾ ਕੁੱਝ ਨਹੀਂ ਮਿਲਦਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article