Monday, November 11, 2024
spot_img

ਸਹੁਰਾ ਪਰਿਵਾਰ ਵਲੋਂ ਕੀਤੇ ਤਸ਼ੱਦਦ ਤੋਂ ਦੁਖੀ ਨਾਮਧਾਰੀ ਛਿੰਦੇ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਤੋਂ ਲਗਾਈ ਇਨਸਾਫ਼ ਦੀ ਗੁਹਾਰ

Must read

ਕਿਹਾ:- ਜ਼ਬਰਦਸਤੀ ਮਾਰਕੁਟਾਈ ਕਰਕੇ ਲਿਖਵਾਇਆ ਬਿਆਨ ਤੇ ਬਣਾਈ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਕੇ ਕਰ ਸਕਦੇ ਹਨ ਬਦਨਾਮ

ਦਿ ਸਿਟੀ ਹੈੱਡ ਲਾਈਨਸ

ਲੁਧਿਆਣਾ, 6 ਫਰਵਰੀ : ਸਹੁਰਾ ਪਰਿਵਾਰ ਵਲੋਂ ਕੀਤੇ ਤਸ਼ੱਦਦ ਤੋਂ ਦੁਖੀ ਜਲੰਧਰ ਦੇ ਰਹਿਣ ਵਾਲੇ ਨਾਮਧਾਰੀ ਸੁਰਿੰਦਰ ਸਿੰਘ ਛਿੰਦਾ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਦਫਤਰ ਪੇਸ਼ ਹੋ ਕੇ ਇਨਸਾਫ਼ ਦੀ ਗੁਹਾਰ ਲਗਾਈ। ਪੁਲਿਸ ਕਮਿਸ਼ਨਰ ਨੇ ਇਨਸਾਫ਼ ਦਾ ਭਰੋਸਾ ਦਿੱਤਾ।
ਪੁਲਿਸ ਕਮਿਸ਼ਨਰ ਨੂੰ ਇਨਸਾਫ਼ ਗੁਹਾਰ ਲਗਾਉਣ ਤੋਂ ਬਾਅਦ ਦਫ਼ਤਰ ਦੇ ਬਾਹਰ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕੀ ਮੇਰੇ ਸੁਹਰਿਆਂ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਗੁੰਮਰਾਹ ਕਰਕੇ, ਮੰਨ ਘੜਤ ਇਲਜ਼ਾਮ ਲਗਾ ਕੇ ਨਜਾਇਜ਼ ਸਬੰਧ ਦੀ ਮੇਰੇ ਖਿਲਾਫ ਝੂਠੀ ਦਰਖ਼ਾਸਤ ਦੇ ਕੇ ਬਦਨਾਮ ਕੀਤਾ ਗਿਆ। ਜੋ ਬੀਤੇ ਸਮੇਂ ਵਿੱਚ ਚਰਚਾ ਦਾ ਵਿਸ਼ਾ ਬਣੀ ਸੀ। ਜਿਸ ਨਾਲ ਮੈਨੂੰ ਕਾਫੀ ਬਦਨਾਮੀ ਦਾ ਸਾਹਮਣਾ ਕਰਨਾ ਪਿਆ। ਲੇਕਿਨ ਇਸ ਵਿੱਚ ਹੁਣ ਨਵੇਂ ਤੱਥ ਸਾਹਮਣੇ ਨਿਕਲ ਕੇ ਆ ਰਹੇ ਹਨ।
ਨਾਮਧਾਰੀ ਸੁਰਿੰਦਰ ਸਿੰਘ ਛਿੰਦਾ ਨੇ ਦੱਸਿਆ ਕਿ ਮੇਰਾ ਵਿਆਹ ਲੁਧਿਆਣਾ ਹੋਇਆ ਹੈ। ਮੇਰਾ ਵਿਆਹੁਤਾ ਜੀਵਨ ਬਹੁਤ ਖੁਸ਼ਹਾਲ ਸੀ । ਸੁਖਵਿੰਦਰ ਸਿੰਘ ਲਾਇਲ ਰਿਸ਼ਤੇ ਵਿੱਚ ਮੇਰਾ ਸਾਲਾ ਲੱਗਦਾ ਹੈ।ਵਿਆਹ ਤੋਂ ਕੁਝ ਸਮੇਂ ਬਾਅਦ ਮੇਰੇ ਉਸ ਨਾਲ ਮੇਰੇ ਵਿਚਾਰਰਿਕ ਮਤਭੇਦ ਬਨਣੇ ਸ਼ੁਰੂ ਹੋ ਗਏ। ਮੈਨੂੰ ਉਸ ਨੇ ਮਾਨਸਿਕ, ਸਰੀਰਕ ਅਤੇ ਸਮਾਜਿਕ ਪਖੋਂ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ। ਮੈਂ ਇਸ ਦੀ ਸ਼ਿਕਾਇਤ ਆਪਣੇ ਸਹੁਰੇ ਪਰਿਵਾਰ ਨੂੰ ਕੀਤੀ, ਪਰ ਇਸ ਦਾ ਘਰ ਵਿੱਚ ਜ਼ਿਆਦਾ ਪ੍ਰਭਾਵ ਹੋਣ ਕਰਕੇ ਮੇਰੀ ਸੁਣਵਾਈ ਨਾ ਹੋਈ। ਅਵਿਨਾਸ਼ ਕੌਰ ਜੋ ਰਿਸ਼ਤੇ ਵਿੱਚ ਇਸਦੀ ਭਰਜਾਈ ਅਤੇ ਮੇਰੀ ਸਾਲੇਹਾਰ ਲੱਗਦੀ ਹੈ। ਮੈ ਅਕਸਰ ਭੈਣੀ ਸਾਹਿਬ ਆਉਂਦਾ ਜਾਂਦਾ ਰਹਿੰਦਾ ਸੀ, ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਸਾਜ਼ਿਸ਼ ਤਹਿਤ ਆਪਣੇ ਘਰ ਬੁਲਾਇਆ ਸੁਖਵਿੰਦਰ ਸਿੰਘ ਲਾਇਲ ਦੇ ਕਹਿਣ ਤੇ ਮੇਰਾ ਸਹੁਰਾ ਅਵਤਾਰ ਸਿੰਘ, ਸੱਸ ਕੁਲਵੰਤ ਕੌਰ, ਸਾਲਾ ਸੰਦੀਪ ਸਿੰਘ, ਸੁਖਵਿੰਦਰ ਸਿੰਘ ਲਾਇਲ ਦਾ ਲੜਕਾ ਸਰਨ ਸਿੰਘ ਨੇ ਮੈਨੂੰ ਕਿਸੇ ਜਗ੍ਹਾ ਤੇ ਲਿਜਾ ਕੇ ਧੱਕੇ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਮੰਨ ਤੇਰੇ ਅਵਿਨਾਸ਼ ਕੌਰ ਨਾਲ ਸਬੰਧ ਹਨ। ਜਦੋਂ ਮੈਂ ਇਸ ਗੱਲ ਦੀ ਇਨਕਾਰੀ ਕੀਤੀ ਕੀ ਮੇਰਾ ਕੋਈ ਸਬੰਧ ਨਹੀਂ ਪਰ ਮੇਰੇ ਸਹੁਰੇ ਪਰਿਵਾਰ ਦੇ ਉਕਤ ਮੈਂਬਰਾਂ ਨੇ ਮੈਨੂੰ ਜ਼ਬਰਦਸਤੀ ਮਾਰਕੁਟਾਈ ਕਰਕੇ ਮਜਬੂਰ ਕਰਕੇ ਮੇਰੇ ਖਿਲਾਫ ਬਿਆਨਬਾਜੀ ਲਿਖਵਾਈ, ਮੇਰੀ ਵੀਡੀਓ ਬਣਾਈ, ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਆਖਿਆ ਜੇਕਰ ਕਿਸੇ ਨਾਲ ਗੱਲ ਕੀਤੀ ਤਾਂ ਇਹ ਸਭ ਸੋਸ਼ਲ ਮੀਡੀਆ ‘ਤੇ ਪਾ ਕੇ ਤੈਨੂੰ ਬਦਨਾਮ ਕਰ ਦੇਵਾਂਗੇ। ਮੇਰੀ ਦਾੜੀ ਤੱਕ ਪੁੱਟੀ ਗਈ, ਪੱਗ ਲਾ ਕੇ ਉਸ ਦੀ ਬੇਅਬਦੀ ਕੀਤੀ ਗਈ। ਜਦੋਂ ਮੈਨੂੰ ਜ਼ਬਰਦਸਤੀ ਕਰਕੇ ਮਾਰਿਆ ਜਾ ਰਿਹਾ ਸੀ ਉਥੇ ਦੋ ਵਿਅਕਤੀ ਹੋਰ ਸਨ, ਜਿਨ੍ਹਾਂ ਨੂੰ ਸਾਹਮਣੇ ਆਉਣ ਤੇ ਮੈਂ ਪਹਿਚਾਣ ਸਕਦਾ ਹਾਂ। ਸੁਖਵਿੰਦਰ ਸਿੰਘ ਲਾਇਲ ਅਤੇ ਇਹਨਾਂ ਦੇ ਸਾਥੀਆਂ ਦੇ ਖਿਲਾਫ ਪਹਿਲਾਂ ਵੀ ਜਲੰਧਰ ਵਿਖੇ ਪੁਲਿਸ ਸ਼ਿਕਾਇਤ ਤੇ ਕੇਸ ਚੱਲ ਰਹੇ ਹਨ। ਸੁਖਵਿੰਦਰ ਸਿੰਘ ਲਾਇਲ ਪੁਲਿਸ ਪ੍ਰਸ਼ਾਸਨ ਅਤੇ ਅਦਾਲਤ ਨੂੰ ਗੁੰਮਰਾਹ ਕਰਨ ਦਾ ਮਾਹਿਰ ਹੈ। ਨਾਮਧਾਰੀ ਛਿੰਦਾ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਅੱਗੇ ਗੁਹਾਰ ਲਗਾਈ ਹੈ ਕਿ ਇਹਨਾਂ ਕੋਲ ਜੋ ਮੇਰੀ ਧੱਕੇ ਨਾਲ ਬਣਾਈ ਹੋਈ ਵੀਡੀਓ, ਮਾਰਕੁਟਾਈ ਕਰਕੇ ਮਜਬੂਰ ਕਰਕੇ ਮੇਰੇ ਕੋਲੋਂ ਧੱਕੇ ਨਾਲ ਲਿਖਵਾਇਆ ਗਿਆ ਬਿਆਨ ਮੈਨੂੰ ਵਾਪਸ ਦਵਾਇਆ ਜਾਵੇ, ਕਿਉਂਕਿ ਜੋ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਗਾ ਕੇ ਦਰਖ਼ਾਸਤ ਮੇਰੇ ਖਿਲਾਫ ਸੀ। ਉਹ ਦਾਖਲ ਦਫ਼ਤਰ ਹੋ ਚੁੱਕੀ ਹੈ। ਲੇਕਿਨ ਮੇਰੇ ਦਸਤਾਵੇਜ਼ ਮੈਨੂੰ ਦੇਣ ਦੀ ਬਜਾਏ ਸੋਸ਼ਲ ਮੀਡੀਆ ਤੇ ਪਾ ਕੇ ਇਹਨਾਂ ਵਲੋਂ ਮੈਨੂੰ ਬਦਨਾਮ ਕੀਤਾ ਜਾ ਸਕਦਾ ਹੈ। ਇਸ ਘਟਨਾ ਕ੍ਰਮ ਦਾ ਮੁੱਖ ਦੋਸ਼ੀ ਸੁਖਵਿੰਦਰ ਸਿੰਘ ਲਾਇਲ ਹੈ। ਨਾਮਧਾਰੀ ਸੁਰਿੰਦਰ ਸਿੰਘ ਛਿੰਦਾ ਨੇ ਅੱਜ ਪੁਲਿਸ ਕਮਿਸ਼ਨਰ ਲੁਧਿਆਣਾ ਅੱਗੇ ਬੇਨਤੀ ਕੀਤੀ ਕਿ ਉਕਤ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਸਖਤ ਤੋਂ ਸਖਤ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ।

ਇਸ ਸਬੰਧੀ ਜਦੋਂ ਸੁਰਿੰਦਰ ਸਿੰਘ ਛਿੰਦਾ ਵਲੋਂ ਲਗਾਏ ਦੋਸ਼ਾਂ ਦੇ ਸਬੰਧ ਵਿੱਚ ਸੁਖਵਿੰਦਰ ਸਿੰਘ ਲਾਇਲ ਉਹਨ੍ਹਾਂ ਦਾ ਪੱਖ ਪੁੱਛਿਆ ਤਾਂ ਉਹਨਾਂ ਨੇ ਅਪਣਾ ਪੱਖ ਦੱਸਣ ਤੋਂ ਸਾਫ ਮਨ੍ਹਾ ਕਰਦਿਆ ਕਿਹਾ ਕਿ ਜਦੋਂ ਸਾਨੂੰ ਪੁਲਿਸ ਬੁਲਾਏਗੀ ਅਸੀਂ ਹਾਜ਼ਰ ਹੋ ਜਾਵਾਂਗੇ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article