Wednesday, November 27, 2024
spot_img

ਲੁਧਿਆਣਾ : Roop Square ਕੱਪੜਿਆਂ ਦੇ ਸ਼ੋਅ ਰੂਮ ‘ਚ ਸ਼ੀਸ਼ਾ ਡਿੱਗਣ ਨਾਲ ਬੱਚੇ ਦੀ ਹੋਈ ਮੌ.ਤ

Must read

ਲੁਧਿਆਣਾ ‘ਚ ਇਕ ਸ਼ੋਅਰੂਮ ਦੇ ਸ਼ੀਸ਼ੇ ਹੇਠਾਂ ਦੱਬਣ ਨਾਲ 3 ਸਾਲਾ ਬੱਚੀ ਦੀ ਮੌਤ ਹੋ ਗਈ। ਕੁੜੀ ਦਰਵਾਜ਼ਾ ਫੜ ਕੇ ਖੇਡ ਰਹੀ ਸੀ। ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ। ਲੜਕੀ ਦੀ ਪਛਾਣ ਬਸੰਤ ਐਵੀਨਿਊ ਦੀ ਰਹਿਣ ਵਾਲੀ ਦਿਵਰੀਨ ਕੌਰ ਵਜੋਂ ਹੋਈ ਹੈ।

ਸ਼ੁੱਕਰਵਾਰ ਰਾਤ ਕਰੀਬ 8.30 ਵਜੇ ਦਵਿੰਦਰ ਕੌਰ ਆਪਣੇ ਪਰਿਵਾਰ ਨਾਲ ਘੁਮਾਰ ਮੰਡੀ ਸਥਿਤ ਇਕ ਸ਼ੋਅਰੂਮ ‘ਚ ਆਈ ਸੀ। ਪਰਿਵਾਰਕ ਮੈਂਬਰ ਖਰੀਦਦਾਰੀ ਵਿੱਚ ਰੁੱਝੇ ਹੋਏ ਸਨ। ਕੁੜੀ ਨੇ ਦਰਵਾਜ਼ਾ ਫੜਿਆ ਹੋਇਆ ਸੀ। ਅਚਾਨਕ ਕੱਚ ਦਾ ਦਰਵਾਜ਼ਾ ਢਿੱਲਾ ਹੋ ਕੇ ਕੁੜੀ ‘ਤੇ ਡਿੱਗ ਪਿਆ। ਇਸ ਤੋਂ ਬਾਅਦ ਸ਼ੋਅਰੂਮ ‘ਚ ਹਫੜਾ-ਦਫੜੀ ਮਚ ਗਈ। ਸਟਾਫ਼ ਅਤੇ ਪਰਿਵਾਰ ਤੁਰੰਤ ਲੜਕੀ ਕੋਲ ਪਹੁੰਚ ਗਏ। ਉਸ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਡੀਐਮਸੀ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਸੂਚਨਾ ਮਿਲਣ ਤੋਂ ਬਾਅਦ ਘੁਮਾਰ ਮੰਡੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਉਨ੍ਹਾਂ ਮੌਕੇ ‘ਤੇ ਲੱਗੇ ਸੀਸੀਟੀਵੀ ਕੈਮਰੇ ਦੀ ਵੀ ਜਾਂਚ ਕੀਤੀ। ਫਿਲਹਾਲ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article