Saturday, September 21, 2024
spot_img

ਮੋਹਾਲੀ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਵਿਖੇ ਗੁਪਤ ਦਾਨੀ ਵੱਲੋਂ Eco ਗੱਡੀ ਭੇਂਟ

Must read

ਮੋਹਾਲੀ : ਬੀਤੇ ਦਿਨ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਸੈਕਟਰ 67 ਮੋਹਾਲੀ ਵਿਖੇ ਕੋਈ ਸਰਧਾਲੂ ਗੁਰਦੂਆਰਾ ਸਾਹਿਬ ਦੀ ਹਦੂਦ ਅੰਦਰ ਨਵੀਂ ਨਕੋਰ ਈਕੋ ਮਾਰੂਤੀ ਕਾਰ ਗੁਪਤ ਦਾਨ ਕਰ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਜਨਰਲ ਸਕੱਤਰ ਮਹਿੰਮਾ ਸਿੰਘ ਢੀਂਡਸਾ ਨੇ ਦੱਸਿਆ ਕਿ ਜਦੋਂ ਕਮੇਟੀ ਦੇ ਮੈਂਬਰ ਗੁਰਦੁਆਰਾ ਸਾਹਿਬ ਆਏ ਤਾਂ  ਨਵੀਂ ਨਕੋਰ ਈਕੋ ਚਿੱਟੇ ਰੰਗ ਦੀ ਮਾਰੂਤੀ ਕਾਰ ਗੁਰਦੁਆਰਾ ਸਾਹਿਬ ਵਿੱਚ ਖੜੀ ਵੇਖੀ ਗਈ। ਜਿਸ ਤੋਂ ਬਾਅਦ ਕਮੇਟੀ ਮੈਂਬਰਾਂ ਨੇ ਗੱਡੀ ਕੋਲ ਜਾਕੇ ਵੇਖਿਆ ਤਾਂ ਗੱਡੀ ਦੀ ਟਾਕੀ ਖੁੱਲੀ ਸੀ ਤੇ ਗੱਡੀ ਨੂੰ ਚਾਬੀ ਲੱਗੀ ਹੋਈ ਸੀ।

ਕਮੇਟੀ ਮੈਬਰਾਂ ਨੇ ਜਦੋਂ ਗੱਡੀ ਦੇ ਕਾਗਜ਼ ਵੇਖੇ ਤਾਂ ਗੱਡੀ  ਦੀ ਰਜਿਸਟਰੇਸ਼ਨ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਸੈਕਟਰ 67 ਮੋਹਾਲੀ ਦੇ ਨਾਂ ‘ਤੇ ਸੀ। ਇਸ ਬਾਰੇ ਜਦੋਂ ਸੰਗਤ ਨੂੰ ਸੂਚਨਾ ਦਿੱਤੀ ਗਈ ਤਾਂ ਸੰਗਤ ਗੁਰਦੁਆਰਾ ਸਾਹਿਬ ਵਿੱਚ ਇਕੱਠੀ ਹੋਈ ਅਤੇ ਗੁਪਤ ਦਾਨੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਖੁਸ਼ੀ ਵਿੱਚ ਗੁਰਦੁਆਰਾ ਸਾਹਿਬ ਵਿੱਚ ਪਹੁੰਚੀ ਸੰਗਤ ਨੂੰ ਲੱਡੂ ਵੰਡੇ ਗਏ। ਇਸ ਮੌਕੇ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਸੈਕਟਰ 67 ਮੋਹਾਲੀ ਦੀ ਕਮੇਟੀ ਦੇ ਮੈਂਬਰ ਦੇ ਪ੍ਰਧਾਨ ਭੂਪਿੰਦਰ ਸਿੰਘ, ਜਨਰਲ ਸਕੱਤਰ ਮਹਿੰਮਾ ਸਿੰਘ ਢੀਂਡਸਾ, ਸਕੱਤਰ ਗੁਰਪਾਲ ਸਿੰਘ, ਖ਼ਜਾਨਚੀ ਹਰਦੀਪ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article