Saturday, September 21, 2024
spot_img

ਭਾਰਤ ‘ਚ ਜਲਦ ਹੀ ਹੋਵੇਗੀ Tesla ਦੀ Entry ! Manufacturing ਪਲਾਂਟ ਲਈ ਜ਼ਮੀਨ ਲੱਭਣ ਆ ਰਹੀ ਹੈ ਟੀਮ, ਕਰੇਗੀ ਕਰੋੜਾਂ ਦਾ ਨਿਵੇਸ਼

Must read

ਤੁਹਾਨੂੰ ਦੱਸ ਦੇਈਏ ਕਿ ਟੇਸਲਾ ਇੱਕ ਅਮਰੀਕੀ ਈਵੀ ਨਿਰਮਾਤਾ ਹੈ, ਜਿਸਦਾ ਹੈੱਡਕੁਆਰਟਰ ਆਸਟਿਨ (ਸੰਯੁਕਤ ਰਾਜ) ਵਿੱਚ ਹੈ। ਇਹ ਦੁਨੀਆ ਦੀ ਪ੍ਰਮੁੱਖ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਹੈ। ਕੰਪਨੀ ਦਾ ਕੁੱਲ ਬਾਜ਼ਾਰ ਮੁੱਲ ਲਗਭਗ 559.85 ਅਰਬ ਅਮਰੀਕੀ ਡਾਲਰ ਹੈ।

ਅਜਿਹੇ ‘ਚ ਕੰਪਨੀ ਭਾਰਤ ‘ਚ ਆਪਣੀ ਮੌਜੂਦਗੀ ਸਥਾਪਤ ਕਰਨ ਦੀ ਇੱਛੁਕ ਹੈ। ਇਸ ਲਈ, ਕੰਪਨੀ ਇਸ ਦਿਸ਼ਾ ਵਿੱਚ ਸਰਗਰਮੀ ਨਾਲ ਕੰਮ ਕਰ ਰਹੀ ਹੈ। ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਮੁਤਾਬਕ, ਟੇਸਲਾ ਭਾਰਤ ‘ਚ ਆਪਣਾ ਕਾਰ ਨਿਰਮਾਣ ਪਲਾਂਟ ਲਗਾਉਣ ਲਈ ਜਗ੍ਹਾ ਦੀ ਤਲਾਸ਼ ਕਰ ਰਹੀ ਹੈ।

ਨਾਲ ਹੀ ਟੇਸਲਾ ਨੇ ਕਿਹਾ ਹੈ ਕਿ ਉਹ ਭਾਰਤ ਵਿੱਚ US$2-3 ਬਿਲੀਅਨ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਲਈ ਟੇਸਲਾ ਦਾ ਇਲੈਕਟ੍ਰਿਕ ਕਾਰ ਨਿਰਮਾਣ ਪਲਾਂਟ ਜਲਦੀ ਹੀ ਭਾਰਤ ਵਿੱਚ ਸਥਿਤ ਹੋਣ ਦੀ ਉਮੀਦ ਹੈ।

ਰਿਪੋਰਟ ਦੇ ਮੁਤਾਬਕ, ਟੇਸਲਾ ਦਾ ਇਲੈਕਟ੍ਰਿਕ ਵਾਹਨ ਨਿਰਮਾਣ ਪਲਾਂਟ ਤਾਮਿਲਨਾਡੂ, ਮਹਾਰਾਸ਼ਟਰ ਅਤੇ ਗੁਜਰਾਤ ਵਿੱਚੋਂ ਕਿਸੇ ਇੱਕ ਰਾਜ ਵਿੱਚ ਲਗਾਇਆ ਜਾ ਸਕਦਾ ਹੈ। ਹਾਲਾਂਕਿ ਇਨ੍ਹਾਂ ‘ਚੋਂ ਕੰਪਨੀ ਵੱਲੋਂ ਤਾਮਿਲਨਾਡੂ ‘ਚ ਪਲਾਂਟ ਬਣਾਉਣ ਦੀ ਜ਼ਿਆਦਾ ਸੰਭਾਵਨਾ ਹੈ।

ਵਿਨਫਾਸਟ ਪਹਿਲੇ ਪੜਾਅ ਵਿੱਚ 5 ਸਾਲਾਂ ਲਈ EV ਪਲਾਂਟ ਵਿੱਚ 4000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਵਿਨਫਾਸਟ ਇਸ ਦੇ ਲਈ ਕੁੱਲ 16 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ।

ਰਿਪੋਰਟਾਂ ਦੇ ਅਨੁਸਾਰ, ਵਿਨਫਾਸਟ ਭਾਰਤ ਵਿੱਚ ਸਭ ਤੋਂ ਪਹਿਲਾਂ VF e-34 ਇਲੈਕਟ੍ਰਿਕ ਕਾਰ ਲਾਂਚ ਕਰੇਗੀ, ਉਸ ਤੋਂ ਬਾਅਦ VF6 ਅਤੇ VF7 ਇਲੈਕਟ੍ਰਿਕ ਕਾਰਾਂ। ਭਾਰਤੀ ਗਾਹਕ ਇਨ੍ਹਾਂ ਇਲੈਕਟ੍ਰਿਕ ਕਾਰਾਂ ਦੇ ਲਾਂਚ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article