ਦੱਸਿਆ ਜਾ ਰਿਹਾ ਹੈ ਕਿ 2024 ਲੋਕ ਸਭਾ ਚੋਣਾਂ ਵਿੱਚ 97 ਕਰੋੜ ਲੋਕ ਵੋਟਿੰਗ ਕਰ ਸਕਣਗੇ। ਚੋਣ ਕਮਿਸ਼ਨ ਨੇ 8 ਫਰਵਰੀ ਨੂੰ ਸਾਰੇ 28 ਰਾਜਾਂ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵੋਟਰਾਂ ਨਾਲ ਜੁੜੀ ਸਪੈਸ਼ਲ ਸਮਰੀ ਰਿਵੀਜਨ 2024 ਰਿਪੋਰਟ ਜਾਰੀ ਕੀਤੀ ਸੀ। ਚੋਣ ਕਮਿਸ਼ਨ ਨੇ ਦੱਸਿਆ ਕਿ ਵੋਟਿੰਗ ਲਿਸਟ ਵਿੱਚ 18 ਤੋਂ 29 ਸਾਲ ਦੀ ਉਮਰ ਵਾਲੇ 2 ਕਰੋੜ ਨਵੇਂ ਵੋਟਰਾਂ ਨੂੰ ਜੋੜਿਆ ਗਿਆ ਹੈ। 2019 ਲੋਕ ਸਭਾ ਚੋਣਾਂ ਦੇ ਮੁਕਾਬਲੇ ਰਜਿਸਟਰਡ ਵੋਟਰਾਂ ਦੀ ਗਿਣਤੀ ਵਿੱਚ 6 ਫ਼ੀਸਦੀ ਦਾ ਵਾਧਾ ਹੋਇਆ ਹੈ। ਉੱਥੇ ਹੀ ਚੋਣ ਕਮਿਸ਼ਨ ਨੇ ਕਿਹਾ ਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ 96.88 ਕਰੋੜ ਵੋਟਰ ਲੋਕ ਸਭਾ ਚੋਣਾਂ ਵਿੱਚ ਵੋਟਿੰਗ ਲਈ ਰਜਿਸਟਰਡ ਹਨ। ਨਾਲ ਹੀ ਜੈਂਡਰ ਅਨੁਮਾਨ ਵੀ 2023 ਵਿੱਚ 940 ਤੋਂ ਵੱਧ ਕੇ 2024 ਵਿੱਚ 948 ਹੋ ਗਿਆ ਹੈ।