Wednesday, November 27, 2024
spot_img

ਦੇਖੋਂ ਲੁਧਿਆਣਾ ਦੇ ਇਹ ਸ਼ਰਾਬ ਕਾਰੋਬਾਰੀ ਜੇਲ੍ਹ ਵਿੱਚੋਂ ਬੈਠ ਕੇ ਹੀ ਚਲਾ ਰਿਹਾ ਸੀ ਹੈਰੋਇਨ ਦਾ ਧੰਦਾ

Must read

ਦਿ ਸਿਟੀ ਹੈਡਲਾਈਨ
ਲੁਧਿਆਣਾ, 21 ਦਸੰਬਰ
ਨੈਸ਼ਨਲ ਕ੍ਰਾਈਮ ਬਿਉਰੋ (ਐਨਸੀਬੀ) ਵੱਲੋਂ ਹੈਰੋਇਨ ਤਸਕਰੀ ਦੇ ਵੱਡੇ ਕਾਰੋਬਾਰ ਦੇ ਮਾਮਲੇ ’ਚ ਗਿ੍ਰਫ਼ਤਾਰ ਕੀਤੇ ਗਏ ਸ਼ਹਿਰ ਦੇ ਕਾਰੋਬਾਰੀ ਅਕਸ਼ੈ ਛਾਬੜਾ ਜੇਲ੍ਹ ਜਾਣ ਤੋਂ ਬਾਅਦ ਵੀ ਅੰਦਰੋਂ ਹੀ ਆਪਣੇ ਤਸਕਰੀ ਦਾ ਧੰਦਾ ਚਲਾਉਂਦਾ ਰਿਹਾ। ਇਹ ਗੱਲ ਦਾ ਖੁਲਾਸਾ ਐਸਟੀਐਫ਼ ਨੇ ਕੀਤਾ। ਐਸਟੀਐਫ਼ ਨੂੰ ਵੀ ਇਹ ਗੱਲ ਉਦੋਂ ਪਤਾ ਚਲੀ ਜਦੋਂ ਪੁਲੀਸ ਨੇ ਸਾਢੇ ਚਾਰ ਕਿੱਲੋਂ ਹੈਰੋਇਨ ਸਣੇ ਔਰਤ ਸਣੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਸੀ। ਅਕਸ਼ੈ ਛਾਬੜਾ ਆਰਾਮ ਦੇ ਨਾਲ ਜੇਲ੍ਹ ਦੇ ਅੰਦਰੋਂ ਹੀ ਆਪਣਾ ਕਾਰੋਬਾਰ ਚਲਾ ਰਿਹਾ ਸੀ।
ਐਸਟੀਐਫ਼ ਦੀ ਟੀਮ ਨੇ ਅਕਸ਼ੈ ਛਾਬੜਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛ ਗਿੱਛ ਕੀਤੀ ਹੈ।
ਐਸਟੀਐਫ਼ ਦੇ ਜ਼ਿਲ੍ਹਾ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਜਦੋਂ ਟੀਮ ਨੇ ਪਿਛਲੇ ਦਿਨੀਂ ਹੈਰੋਇਨ ਸਣੇ ਹਰਮਨਦੀਪ ਸਿੰਘ ਉਰਫ਼ ਦੀਪ ਨੂੰ ਗ੍ਰਿਫ਼ਤਾਰ ਕੀਤਾ ਸੀ ਤਾਂ ਪੁੱਛਗਿਛ ਦੌਰਾਨ ਉਸਨੇ ਕਈ ਖੁਲਾਸੇ ਕੀਤੇ ਸਨ। ਜਿਸ ’ਚ ਪਤਾ ਲੱਗਿਆ ਸੀ ਕਿ ਜਸਪਾਲ ਗੋਲਡੀ ਅਤੇ ਅਮਨਦੀਪ ਜੇਠੀ ਨਸ਼ਾ ਤਸਕਰੀ ਦੇ ਦੋਸ਼ ’ਚ ਜੇਲ੍ਹ ’ਚ ਬੰਦ ਹਨ। ਉਹ ਜੇਲ੍ਹ ’ਚ ਬੈਠ ਕੇ ਸਾਰਾ ਧੰਦਾ ਆਰਾਮ ਨਾਲ ਕਰ ਰਹੇ ਹਨ। ਉਹ ਹਰਮਨਦੀਪ ਨੂੰ ਜ਼ਿਆਦਾ ਪੈਸਿਆਂ ਦਾ ਲਾਲਚ ਦੇ ਕੇ ਹੈਰੋਇਨ ਦੀ ਇੱਧਰ ਉਧਰ ਸਪਲਾਈ ਕਰਵਾ ਰਹੇ ਸਨ। ਇਸ ਦੌਰਾਨ ਅਮਨਦੀਪ ਜੇਠੀ ਦੀ ਪਤਨੀ ਦਾ ਨਾਮ ਵੀ ਸਾਹਮਣੇ ਆਇਆ ਤਾਂ ਉਸਨੂੰ ਵੀ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਗਿਆ। ਉਸਨੇ ਵੀ ਪੁੱਛਗਿਛ ਦੌਰਾਨ ਜੇਠੀ ਦਾ ਨਾਮ ਲਿਆ ਕਿ ਉਸਦੇ ਕਹਿਣ ’ਤੇ ਹੀ ਉਹ ਹੈਰੋਇਨ ਸਪਲਾਈ ਕਰਨ ਜਾਂਦੀ ਸੀ। ਜਿਸ ਤੋਂ ਬਾਅਦ ਖੁਲਾਸਾ ਜਦੋਂ ਹੋਇਆ ਕਿ ਨਸ਼ੇ ਦੇ ਇਸ ਗੌਰਖਧੰਦੇ ਦਾ ਮਾਸਟਰਮਾਈਂਡ ਕੋਈ ਹੋਰ ਨਹੀਂ ਬਲਕਿ ਸ਼ਰਾਬ ਕਾਰੋਬਾਰੀ ਤੇ ਨਸ਼ਾ ਤਸਕਰੀ ਦੇ ਦੋਸ਼ ’ਚ ਐਨਸੀਬੀ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਅਕਸ਼ੈ ਛਾਬੜਾ ਹੈ। ਉਹ ਜੇਲ੍ਹ ’ਚੋਂ ਫੋਨ ਦੇ ਜ਼ਰੀਏ ਸਾਰਾ ਕਾਰੋਬਾਰ ਚਲਾ ਰਿਹਾ ਹੈ।
ਜਿਸ ਤੋਂ ਬਾਅਦ ਐਸ਼ਟੀਐਫ਼ ਨੇ ਅਕਸ਼ੈ ਛਾਬੜਾ ਨੂੰ ਨਾਮਜ਼ਦ ਕਰ ਉਸਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ। ਇਸ ਦੌਰਾਨ ਤਿੰਨਾਂ ਦੇ ਕਬਜ਼ੇ ’ਚੋਂ ਜੇਲ੍ਹ ’ਚ ਚਲਾਏ ਜਾ ਰਹੇ ਫੋਨ ਵੀ ਬਰਾਮਦ ਕੀਤੇ ਗਏ।
ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਜਸਪਾਲ ਸਿੰਘ ਗੋਲਡੀ ਨੂੰ 2022 ’ਚ ਡਰੱਗ ਮਾਫ਼ੀਆ ਅਤੇ ਅੰਤਰ ਰਾਸ਼ਟਰੀ ਡਰੱਗ ਸਿੰਡੀਕੇਟ ਦੇ ਸਰਗਨਾ ਅਕਸ਼ੈ ਛਾਬੜਾ ਦੇ ਨਾਲ ਐਨਸੀਬੀ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਵਿੱਚ ਅਕਸ਼ੈ ਤੋਂ ਵੀ ਪੁੱਛਗਿਛ ਕੀਤੀ ਤਾਂ ਉਸਨੇ ਆਪਣੇ ਸਹਿਯੋਗੀ ਜਸਪਾਲ ਤੇ ਅਮਨਦੀਪ ਦੀ ਮਦਦ ਨਾਲ ਜੇਲ੍ਹ ’ਚੋਂ ਡਰੱਗ ਨੈਟਵਰਕ ਚਲਾਉਣ ਦੀ ਗੱਲ ਕਬੂਲੀ ਸੀ। ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਤਿੰਨਾਂ ਦੇ ਮੋਬਾਈਲ ਫੋਨ ਅੰਦਰੋਂ ਹੀ ਕਾਫ਼ੀ ਮਹਿੰਗੇ ਖਰੀਦੇ ਸਨ। ਉਹ ਪੈਸਿਆਂ ਦਾ ਲੈਣ ਦੇਣ ਆਨ ਲਾਈਨ ਵੀ ਕਰਵਾ ਲੈਦੇ ਸਨ। ਉਨ੍ਹਾਂ ਕਿਹਾ ਕਿ ਫੋਨ ’ਚੋਂ ਕਈ ਨੰਬਰ ਮਿਲੇ ਹਨ। ਜਿਸ ਤੋਂ ਸ਼ੱਕ ਹੈ ਕਿ ਜਾਂਚ ਦੌਰਾਨ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਇਸ ਦੇ ਨਾਲ ਨਾਲ ਜੇਲ੍ਹ ਦੇ ਅੰਦਰ ਉਨ੍ਹਾਂ ਕੋਲ ਫੋਨ ਕਿਵੇਂ ਪੁੱਜੇ, ਇਸਦੀ ਵੀ ਜਾਂਚ ਕੀਤੀ ਜਾ ਰਹੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article