Saturday, September 21, 2024
spot_img

ਚੰਡੀਗੜ੍ਹ ਤੋਂ ਨਵੀਂ ਕਾਰ ਖ਼ਰੀਦ ਕੇ ਅੰਮ੍ਰਿਤਸਰ ਆ ਰਹੇ ਦੋ ਨੌਜਵਾਨਾਂ ਸਮੇਤ 3 ਦੀ ਮੌ*ਤ

Must read

ਨਵਾਂਸ਼ਹਿਰ ਦੇ ਅੰਮ੍ਰਿਤਸਰ ਅਟਾਰੀ ਰੋਡ ‘ਤੇ ਤੂੜੀ ਨਾਲ ਭਰੀ ਟਰਾਲੀ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋਣ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚੋਂ ਇੱਕ ਨੌਜਵਾਨ ਵਿਦੇਸ਼ ਤੋ। ਆਇਆ ਹੋਇਆ ਸੀ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਹੈ। ਕਾਰ ਸਵਾਰ ਚੰਡੀਗੜ੍ਹ ਤੋਂ ਨਵੀਂ ਕਾਰ ਖਰੀਦ ਕੇ ਆ ਰਹੇ ਸਨ।

ਦੇਰ ਰਾਤ ਚੰਡੀਗੜ੍ਹ ਤੋਂ ਅੰਮ੍ਰਿਤਸਰ ਵਾਪਸ ਪਰਤਦੇ ਸਮੇਂ ਨਵਾਂਸ਼ਹਿਰ ਨੇੜੇ ਲੰਗੜੋਆ ਨੇੜੇ ਇੱਕ ਨਵੀਂ ਕਾਰ ਨੇ ਪਿੱਛੇ ਤੋਂ ਤੂੜੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਨੂੰ ਟੱਕਰ ਮਾਰ ਦਿੱਤੀ।

ਪਰਿਵਾਰਕ ਮੈਂਬਰਾਂ ਅਨੁਸਾਰ ਕਾਰ ਵਿੱਚ ਸਵਾਰ ਗੋਪੀ ਉਮਰ (30 ਸਾਲ) ਨੇੜੇ ਅਟਾਰੀ, ਪਲਵਿੰਦਰ ਸਿੰਘ ਪਿੰਦਾ ਉਮਰ ਕਰੀਬ (55 ਸਾਲ) ਪਿੰਡ ਖਾਸਾ ਅਤੇ ਨਵਜੀਤ ਸਿੰਘ (28 ਸਾਲ) ਦੇ ਕਰੀਬ ਸਵਾਰ ਸਨ ਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਤਿੰਨੋਂ ਨਵੀਂ ਕਾਰ ਖਰੀਦਣ ਲਈ ਚੰਡੀਗੜ੍ਹ ਗਏ ਹੋਏ ਸਨ। ਦੇਰ ਰਾਤ ਚੰਡੀਗੜ੍ਹ ਤੋਂ ਅੰਮ੍ਰਿਤਸਰ ਵਾਪਸ ਪਰਤਦੇ ਸਮੇਂ ਨਵਾਂਸ਼ਹਿਰ ਨੇੜੇ ਲੰਗੜੋਆ ਨੇੜੇ ਪਰਾਲੀ ਨਾਲ ਭਰੀ ਟਰਾਲੀ ਪਿੱਛੇ ਤੋਂ ਆ ਰਹੀ ਨਵੀਂ ਕਾਰ ਨਾਲ ਟਕਰਾ ਗਈ। ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article