ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬੈਕਵਰਡ ਅਤੇ ਫਾਰਵਰਡ ਲਿੰਕ ਰਾਹੀਂ ਕਾਰੋਬਾਰ ਕਰਦੇ ਤਿੰਨ ਦੋਸ਼ੀਆਂ ਕੋਲੋਂ ਕਰੀਬ 56 ਲੱਖ ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਕੀਤੀ ਹੈ। ਤਿੰਨੋਂ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਸੂਚਨਾ ’ਤੇ ਫੜੇ ਗਏ ਹਨ।
ਮਿਲੀ ਜਾਣਕਾਰੀ ਮੁਤਾਬਿਕ 12 ਫਰਵਰੀ ਨੂੰ ਘਰਿੰਡਾ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਵਿੱਚ ਸਰਵਣ ਸਿੰਘ, ਸੁਖਦੇਵ ਸਿੰਘ, ਵਿਸ਼ਾਲ, ਹਰਮੀਤ ਨਾਰਲੀ ਅਤੇ ਹਰੀ ਸੁਰ ਸਿੰਘ ਸ਼ਾਮਿਲ ਸਨ। ਇਨ੍ਹਾਂ ਮੁਲਜ਼ਮਾਂ ਕੋਲੋਂ 31 ਕਰੋੜ ਰੁਪਏ ਦੀ ਕਰੀਬ 4.5 ਕਿਲੋ ਹੈਰੋਇਨ, ਚਾਰ ਵਾਹਨ ਅਤੇ ਇੱਕ ਟਰੈਕਟਰ ਬਰਾਮਦ ਕੀਤਾ ਗਿਆ ਹੈ।