Wednesday, November 27, 2024
spot_img

ਸ਼ੋਸ਼ਲ ਮੀਡੀਆ ‘ਤੇ ਚਰਚਿੱਤ ਡਾ. ਲਖਵੀਰ ਸਿੰਘ ਦੇ ਸਵੈ-ਇੱਛਕ ਰਿਟਾਰਮੈਂਟ ਲੈਣ ਮੌਕੇ ਸਿਵਲ ਸਰਜਨ ਨੇ ਕਹਿ ਦਿੱਤੀ ਇਹ ਗੱਲ

Must read

ਦਿ ਸਿਟੀ ਹੈੱਡ ਲਾਈਨਸ

ਹੁਸ਼ਿਆਰਪੁਰ, 1 ਫਰਵਰੀ : ਸ਼ਾਨਦਾਰ 30 ਸਾਲ ਸੇਵਾਵਾਂ ਦੇਣ ਤੋਂ ਬਆਦ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਅੱਜ ਸਵੈ ਇੱਛਕ ਰਿਟਾਰਮੈਂਟ ਲੈ ਲਈ । ਇਸ ਮੌਕੇ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡਿਮਾਣਾ ਅਗਵਾਈ ਵਿੱਚ ਸਿਵਲ ਸਰਜਨ ਦਫ਼ਤਰ ਦੇ ਸਮੂਹ ਪ੍ਰੋਗਰਾਮ ਅਫ਼ਸਰ ਅਤੇ ਸਟਾਫ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਡਾ. ਲਖਵੀਰ ਸਿੰਘ ਨੇ ਆਪਣੇ ਸੇਵਾਕਾਲ ਦੌਰਾਨ ਆਪਣੇ ਸਾਥੀਆਂ ਵਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ। ਇਸ ਮੌਕੇ ਸਿਵਲ ਸਰਜਨ ਨੇ ਉਹਨਾਂ ਵਲੋਂ ਕੀਤੇ ਕੰਮ ਦੀ ਸਲਾਘਾ ਕਰਦਿਆ ਸਟਾਫ ਨੂੰ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਡਾ. ਲਖਵੀਰ ਸਿੰਘ ਵਰਗੇ ਇਮਾਨਦਾਰ ਅਤੇ ਮਿਹਨਤੀ ਡਾਕਟਰ ਦੀ ਸਿਹਤ ਵਿਭਾਗ ਨੂੰ ਬਹੁਤ ਜਰੂਰਤ ਹੈ। ਇਸ ਮੌਕੇ ਡਾ. ਡਿਮਾਣਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਿਹਨਤੀ ਡਾਕਟਰ ਦੇ ਪਿਛੇ ਉਹਨਾਂ ਦੀ ਪਤਨੀ ਡਾ. ਹਰਪ੍ਰੀਤ ਕੌਰ ਦਾ ਵੀ ਬਹੁਤ ਵੱਡਾ ਹੱਥ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article