Wednesday, November 27, 2024
spot_img

ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚੋਂ ਮਿਲਿਆ ਮ੍ਰਿਤਕ ਭਰੂਣ

Must read

ਦਿ ਸਿਟੀ ਹੈੱਡਲਾਈਨਸ

ਲੁਧਿਆਣਾ, 17 ਜਨਵਰੀ : ਦਰੇਸੀ ਮੈਦਾਨ ਦੇ ਨਜ਼ਦੀਕ ਭਗਵਾਨ ਰਾਮ ਚੈਰੀਟੇਬਲ ਹਸਪਤਾਲ ਦੇ ਬਾਥਰੂਮ ਵਿਚੋਂ ਪੁਲਿਸ ਨੂੰ ਮ੍ਰਿਤਕ ਭਰੂਣ ਮਿਲਿਆ ਹੈ। ਭਰੂਣ ਦੇ ਵਿਕਸਿਤ ਨਾ ਹੋਣ ਕਾਰਨ ਪਤਾ ਨਹੀਂ ਲੱਗ ਸਕਿਆ ਕੀ ਲੜਕਾ ਜਾਂ ਲੜਕੀ ਦਾ ਹੈ। ਪੁਲਿਸ ਨੇ ਭਰੂਣ ਨੂੰ ਕਬਜ਼ੇ ਵਿੱਚ ਲੈਕੇ ਸਿਵਲ ਦੀ ਮੋਚਰੀ ਵਿੱਚ ਭੇਜ ਦਿੱਤਾ ਹੈ। ਪੁਲਿਸ ਹਸਪਤਾਲ ਦੇ CCTV ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ।
ਜਾਣਕਾਰੀ ਦਿੰਦੇ ਜਾਂਚ ਅਧਿਕਾਰੀ ਸੁਖਦੇਵ ਰਾਜ ਨੇ ਦੱਸਿਆ ਹਸਪਤਾਲ ਦੇ ਗਾਰਡ ਵਿਸ਼ਾਲ ਨੇ ਭਰੂਣ ਬਾਥਰੂਮ ਦੀ ਸੀਟ ਦੇ ਪਿਛਲੇ ਪਾਸੇ ਦੇਖਿਆ। ਜਿਸ ਦੀ ਜਾਣਕਾਰੀ ਉਸ ਨੇ ਹਸਪਤਾਲ ਦੇ ਪ੍ਰਬੰਧਕਾ ਨੂੰ ਦਿੱਤੀ ਤੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਥਾਣਾ ਡਿਵੀਜ਼ਨ ਚਾਰ ਦੀ ਪੁਲਿਸ ਸ਼ੱਕੀ ਵਿਅਕਤੀਆ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਆਸਪਾਸ ਦੇ ਹਸਪਤਾਲਾਂ ਦਾ ਰਿਕਾਰਡ ਚੈੱਕ ਕਰ ਰਹੀ ਹੈ। ਰਿਕਾਰਡ ਚੈੱਕ ਕਰਨ ਤੇ ਪਤਾ ਲਗਾ ਹੈ ਕਿ ਹਸਪਤਾਲ ਵਿੱਚ ਡਿਲਵਾਰੀ ਲਈ ਕੋਈ ਵੀ ਮਹਿਲਾ ਦਾਖਲ ਨਹੀਂ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article