ਮੋਗਾ,15 ਨਵੰਬਰ : ਇਥੇ ਲੰਘੀ ਦੇਰ ਰਾਤ ਨੂੰ ਦੋ ਗੁੱਟਾਂ ਦਰਮਿਆਨ ਕਰੀਬ15 ਰਾਂਉਡ ਚੱਲੀਆਂ ਗੋਲੀਆਂ ਵਿਚ ਇੱਕ ਨੌਜਵਾਨ ਦੀ ਮੌਤ ਅਤੇ ਦੂਜੇ ਧਡ਼ੇ ਦਾ ਇੱਕ ਨੌਜਵਾਨ ਜਖਮੀ ਹੋ ਗਿਆ। ਪੁਲੀਸ ਨੇ ਪੁਰਾਣੀ ਰੰਜਿਸ਼ ਕਾਰਨ ਇਹ ਘਟਨਾ ਵਾਪਰਨ ਦਾ ਦਾਅਵਾ ਕੀਤਾ ਹੈ।
ਥਾਣਾ ਸਿਟੀ ਦੱਖਣੀ ਮੁਖੀ ਇੰਸਪੈਕਟਰ ਇਕਬਾਲ ਹੁਸੈਨ ਨੇ ਕਿਹਾ ਕਿ 5 ਮੁਲਜ਼ਮਾਂ ਖ਼ਿਲਾਫ਼ ਬਾਏ ਨੇਮ ਅਤੇ 5/7 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਹੱਤਿਆ ਦੀਆਂ ਧਰਾਵਾਂ ਤਹਿਤ ਕੇਸ ਦਰਜ਼ ਕਰ ਲਿਆ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਵਿਕਾਸ ਜਿੰਦਲ ਉਰਫ਼ ਵੀਰੋ (27) ਵਜੋ ਹੋਈ ਹੈ। ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ਼ ਵਿਰੋਧੀ ਧਡ਼ੇ ਦੇ ਜਖ਼ਮੀ ਵੀਰ ਸਿੰਘ ਉਰਫ਼ ਮਿੱਠੂ ਨੇ ਕਿਹਾ ਕਿ ਗੈਰਕਾਨੂੰਨੀ ਜੂਆ ਚੱਲ ਰਿਹਾ ਸੀ। ਇਸ ਦੌਰਾਨ ਬਹਿਸਬਾਜ਼ੀ ਮਗਰੋ ਗੋਲੀਆਂ ਚੱਲ ਗਈਆਂ।