Saturday, January 18, 2025
spot_img

ਫੁੱਲਾਂ ਦੀ ਵਰਖਾ ਦੇ ਨਾਲ ਰੱਖ ਬਾਗ ਵਿਖੇ ਅਕਾਲੀ ਆਗੂਆਂ ਦਾ ਹੋਇਆ ਸਨਮਾਨ

Must read

ਲੁਧਿਆਣਾ 8 ਮਈ – ਰਣਜੀਤ ਸਿੰਘ ਢਿੱਲੋਂ ਵੱਲੋਂ ਕੀਤੇ ਜਾ ਰਹੇ ਆਪਣੇ ਚੋਣ ਪ੍ਰਚਾਰ ਦੌਰਾਨ ਉਹ ਰੱਖ ਬਾਗ ਵਿਖੇ ਪਹੁੰਚੇ। ਜਿੱਥੇ ਕਿ ਪੰਛੀ ਸੇਵਾ ਦਲ ਸੰਸਥਾ ਦੇ ਮੁੱਖ ਆਗੂਆਂ ਪ੍ਰਧਾਨ ਅਸ਼ੋਕ ਥਾਪਰ ਅਤੇ ਦਰਸ਼ਨ ਲਾਲ ਲੱਡੂ ਵੱਲੋਂ ਆਪਣੇ ਸਾਥੀਆਂ ਸਮੇਤ ਫੁੱਲਾਂ ਦੀ ਵਰਖਾ ਦੇ ਨਾਲ ਰਣਜੀਤ ਸਿੰਘ ਢਿੱਲੋਂ, ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਆਰਡੀ ਸ਼ਰਮਾ, ਨੇਕ ਸਿੰਘ ਸੇਖੇਵਾਲ, ਆਕਾਸ਼ ਦੀਪ ਸਿੰਘ ਭੱਠਲ ਸਮੇਤ ਹੋਰਨਾਂ ਆਗੂਆਂ ਦਾ ਉੱਥੇ ਪਹੁੰਚਣ ਤੇ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪੰਛੀ ਸੇਵਾ ਦਲ ਦੇ ਸਮੂਹ ਆਗੂਆਂ ਸਮੇਤ ਰੱਖ ਬਾਗ ਦੇ ਵਿੱਚ ਯੋਗਾ ਕਰਨ ਵਾਲੇ ਹੋਰਨਾਂ ਆਗੂਆਂ ਨੇ ਵੀ ਵਿਸ਼ਵਾਸ ਦਵਾਇਆ ਕਿ ਉਹ ਰਣਜੀਤ ਸਿੰਘ ਢਿੱਲੋਂ ਦੇ ਨਾਲ ਹਨ ਅਤੇ ਸਾਰੀਆਂ ਵੋਟਾਂ ਉਹਨਾਂ ਦੇ ਹੱਕ ਵਿੱਚ ਪਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨਗੇ। ਜਿਸ ਦੌਰਾਨ ਆਪਣੇ ਸੰਬੋਧਨ ਸਮੇਂ ਢਿੱਲੋ ਅਤੇ ਪ੍ਰਧਾਨ ਭਿੰਦਾ ਜੀ ਨੇ ਸਭਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹਨਾਂ ਬਾਹਰੀ ਪਾਰਟੀਆਂ ਦੇ ਹੱਥਾਂ ਦੇ ਵਿੱਚ ਸੂਬੇ ਦੀ ਡੋਰ ਸੌਂਪਣ ਦੇ ਚਲਦਿਆਂ ਅੱਜ ਹਾਲਾਤ ਐਸੇ ਬਣ ਗਏ ਹਨ ਕਿ ਸੂਬੇ ਦੀ ਹੋਂਦ ਹੀ ਖਤਮ ਹੋਣ ਵੱਲ ਹੈ ਕਿਉਂਕਿ ਸੂਬੇ ਦੇ ਹਾਲਾਤ ਦਿਨ ਬ ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਤੇ ਸੂਬਾ ਕੰਗਾਲ ਹੋ ਰਿਹਾ ਹੈ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੂਬੇ ਦੀ ਹੋਂਦ ਨੂੰ ਬਚਾਉਣ ਲਈ ਲੜਾਈ ਲੜ ਰਿਹਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਬਜਾਏ ਸੂਬੇ ਨੂੰ ਮਜਬੂਤ ਕਰਨਾ ਚਾਹੁੰਦਾ ਹੈ। ਜਿਸ ਦੇ ਚਲਦੇ ਹੋਏ ਹਰ ਇੱਕ ਵੋਟ ਅਕਾਲੀ ਦਲ ਦੇ ਹੱਕ ਵਿੱਚ ਭੁਗਤਾ ਕੇ ਸੂਬੇ ਦੀ ਹੋਂਦ ਨੂੰ ਬਚਾਉਣ ਲਈ ਜਾਰੀ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article