Saturday, January 18, 2025
spot_img

ਫਿਰੋਜ਼ਪੁਰ ‘ਚ ਇਨਸਾਨੀਅਤ ਸ਼ਰਮਸਾਰ, ਖਾਕੀ ‘ਤੇ ਉੱਠੇ ਵੱਡੇ ਸਵਾਲ, ਜਾਣੋ ਕੀ ਹੈ ਪੂਰਾ ਮਾਮਲਾ

Must read

ਦਿ ਸਿਟੀ ਹੈੱਡ ਲਾਈਨਸ

ਫਿਰੋਜ਼ਪੁਰ, 29 ਜਨਵਰੀ : ਫਿਰੋਜ਼ਪੁਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿਸਨੇ ਇਨਸਾਨੀਅਤ ਨੂੰ ਇੱਕ ਵਾਰ ਫਿਰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ। ਇਹ ਮਾਮਲਾ ਹੈ ਪੰਜਾਬ ਪੁਲਿਸ ਦੇ ਮੁੱਖ ਮੁਨਸ਼ੀ ਨਾਲ ਜੁੜਿਆ ਹੋਇਆ। ਜਿਥੇ ਇੱਕ ਔਰਤ ਨੂੰ ਨਗਨ ਕਰ ਪਹਿਲਾਂ ਉਸਦੀ ਵੀਡੀਓ ਬਣਾ ਵਾਇਰਲ ਕੀਤੀ ਗਈ ਅਤੇ ਬਾਅਦ ਵਿੱਚ ਉਸ ਨਾਲ ਇਸ ਤਰ੍ਹਾਂ ਕੁੱਟਮਾਰ ਕੀਤੀ ਗਈ ਕਿ ਉਹ ਕਿਤੇ ਵੀ ਮੂੰਹ ਦਿਖਾਉਣ ਜੋਗੀ ਨਹੀਂ ਰਹੀ।
ਪੀੜਤ ਪਰਿਵਾਰ ਵਲੋਂ ਅੱਜ ਪ੍ਰੈੱਸ ਕਲੱਬ ਫਿਰੋਜ਼ਪੁਰ ਵਿੱਚ ਇੱਕ ਪੀੜਤ ਪਰਿਵਾਰ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬਾਲਗ ਲੜਕਾ ਕਿਸੇ ਲੜਕੀ ਨੂੰ ਪਿਆਰ ਕਰਦਾ ਸੀ। ਉਹ ਦੋਨੋ ਘਰੋਂ ਭੱਜੇ ਹੋਏ ਸਨ। ਜਿਸ ਬਾਰੇ ਉਨ੍ਹਾਂ ਨੂੰ ਕੁੱਝ ਵੀ ਪਤਾ ਨਹੀਂ ਹੈ। ਇਸ ਗੱਲ ਨੂੰ ਲੈਕੇ ਬੀਤੇ ਦਿਨੀਂ ਪੁਲਿਸ ਮੁਲਾਜ਼ਮ ਬਖਸੀਸ ਸਿੰਘ ਦੇ ਬੇਟੇ ਅਮਨ ਨੇ ਕੁੱਝ ਬੰਦੇ ਉਨ੍ਹਾਂ ਦੇ ਘਰ ਲਿਆ ਕਿ ਪਹਿਲਾਂ ਭੰਨਤੋੜ ਕੀਤੀ ਅਤੇ ਬਾਅਦ ਵਿੱਚ ਉਨ੍ਹਾਂ ਦੋਹਾਂ ਜੀਆਂ ਨੂੰ ਚੁੱਕ ਕਿਤੇ ਅਣਪਛਾਤੀ ਜਗ੍ਹਾ ਤੇ ਲੈ ਗਏ। ਜਿਥੇ ਉਨ੍ਹਾਂ ਨਾਲ ਜਾਨਵਰਾਂ ਵਾਂਗ ਪਹਿਲਾਂ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਪੀੜਤ ਔਰਤ ਨੂੰ ਨਗਨ ਕਰ ਕੁੱਟਮਾਰ ਕਰਦਿਆਂ ਉਸਦੀ ਵੀਡੀਓ ਬਣਾਈ ਗਈ ਅਤੇ ਲਾਈਵ ਹੋ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਦਿਖਾਈ ਗਈ। ਜਦੋਂ ਇਹ ਸਭ ਉਸ ਨਾਲ ਕੀਤਾ ਜਾ ਰਿਹਾ ਸੀ ਤਾਂ ਵੀਡੀਓ ਕਾਲ ਤੇ ਮੁਲਾਜ਼ਮ ਬਖਸੀਸ ਸਿੰਘ ਸਭ ਕੁੱਝ ਦੇਖ ਰਿਹਾ ਸੀ। ਸਾਰੀ ਘਟਨਾ ਤੋਂ ਬਾਅਦ ਜਦ ਉਹ ਪੁਲਿਸ ਚੌਕੀ ਚੁਗੱਤੇ ਵਾਲਾ ਥਾਣਾ ਆਰਫਕੇ ਵਿਖੇ ਦਰਖਾਸਤ ਦੇਣ ਲਈ ਗਏ ਤਾਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਕਿਉਂਕਿ ਬਖਸੀਸ ਸਿੰਘ ਪੁਲਿਸ ਮੁਲਾਜ਼ਮ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਅਗਰ ਤੁਸੀਂ ਦਰਖਾਸਤ ਦਿੱਤੀ ਤਾਂ ਤੁਹਾਡੀਆਂ ਵੀਡੀਓ ਹੋਰ ਵਾਇਰਲ ਕੀਤੀਆਂ ਜਾਣਗੀਆਂ। ਪੀੜਤ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਕਿਤੇ ਵੀ ਇਨਸਾਫ਼ ਨਹੀਂ ਮਿਲ ਰਿਹਾ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨਾਲ ਕੁੱਟਮਾਰ ਕਰਨ ਅਤੇ ਅਸ਼ਲੀਲ ਵੀਡੀਓ ਬਣਾਉਣ ਵਾਲੇ ਲੋਕਾਂ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। 
ਇਸ ਮਾਮਲੇ ਵਿੱਚ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਐਸਪੀ.ਡੀ ਰਣਧੀਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article