Saturday, September 21, 2024
spot_img

ਕਪੂਰਥਲਾ : ਵਿਆਹ ਸਮਾਗਮ ‘ਚੋਂ ਗਹਿਣਿਆਂ ਦਾ ਬੈਗ ਹੋਇਆ ਚੋਰੀ, ਦੋਸ਼ੀ 25 ਤੋਲੇ ਗਹਿਣੇ ਲੈਕੇ ਫਰਾਰ

Must read

ਕਪੂਰਥਲਾ : ਸੁਲਤਾਨਪੁਰ ਰੋਡ ‘ਤੇ ਸਥਿਤ ਮੈਰਿਜ ਪੈਲੇਸ ‘ਚ ਇੱਕ ਵਿਆਹ ਸਮਾਗਮ ਦੌਰਾਨ 25 ਤੋਲੇ ਸੋਨੇ ਦੇ ਗਹਿਣੇ ਨਾਲ ਭਰਿਆ ਬੈਗ ਚੋਰੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਸਾਰ ਥਾਣਾ ਸਿਟੀ ਪੁਲਿਸ ਨੇ ਹੋਟਲ ਦੇ ਸੀਸੀਟੀਵੀ ਫੁਟੇਜ ਕਬਜ਼ੇ ‘ਚ ਲੈ ਕੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਡੀਐਸਪੀ ਸਬ-ਡਵੀਜ਼ਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਅਤੇ ਵੀਡੀਓ ਦੇ ਆਧਾਰ ’ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਭਗਵੰਤ ਸਿੰਘ ਵਾਸੀ ਪਿੰਡ ਧੁਆਂਖੇ ਜਗੀਰ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਦੀ ਲੜਕੀ ਦਾ ਵਿਆਹ ਕਪੂਰਥਲਾ ਦੇ ਇੱਕ ਹੋਟਲ ਵਿੱਚ ਹੋ ਰਿਹਾ ਸੀ। ਬੈਗ ਵਿੱਚ 3 ਸੋਨੇ ਦੇ ਸੈੱਟ, ਇੱਕ ਚੇਨ, ਇੱਕ ਮੰਗਲਸੂਤਰ ਅਤੇ ਦੋ ਮੁੰਦਰੀਆਂ ਸਨ। ਜਿਸ ਦਾ ਕੁੱਲ ਵਜ਼ਨ 25 ਤੋਲੇ ਦੇ ਕਰੀਬ ਸੀ।ਕੁਝ ਸਮੇਂ ਬਾਅਦ ਉਸ ਨੇ ਦੇਖਿਆ ਕਿ ਮੇਜ਼ ‘ਤੇ ਰੱਖਿਆ ਬੈਗ ਗਾਇਬ ਸੀ। ਜਦੋਂ ਹੋਟਲ ਦੇ ਸੀਸੀਟੀਵੀ ਵਿੱਚ ਦੇਖਿਆ ਗਿਆ ਤਾਂ ਸੂਟ ਅਤੇ ਬੂਟ ਪਹਿਨੇ ਇੱਕ ਨੌਜਵਾਨ ਬੈਗ ਚੁੱਕ ਕੇ ਭੱਜ ਗਿਆ। ਉਕਤ ਸ਼ੱਕੀ ਨੌਜਵਾਨਾਂ ਦੇ ਸਾਥੀ ਕਈ ਥਾਵਾਂ ‘ਤੇ ਸੂਟ-ਬੂਟ ਪਹਿਨੇ ਵੀ ਦੇਖੇ ਗਏ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article