Saturday, September 21, 2024
spot_img

ਅੱਜ ਜਲੰਧਰ ‘ਚ CM ਮਾਨ ਪਾਰਟੀ ਉਮੀਦਵਾਰ ਪਵਨ ਟੀਨੂੰ ਲਈ ਕੱਢਣਗੇ ਰੋਡ ਸ਼ੋਅ

Must read

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਲੰਧਰ ਪਹੁੰਚ ਕੇ ਜਲੰਧਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਰੋਡ ਸ਼ੋਅ ਕਰਕੇ ਵੋਟ ਮੰਗਣਗੇ। ਮੁੱਖ ਮੰਤਰੀ ਭਗਵੰਤ ਹਰ ਖੇਤਰ ਵਿਚ ਪਹੁੰਚ ਕੇ ਆਪਣੇ ਉਮੀਦਵਾਰਾਂ ਲਈ ਵੋਟ ਮੰਗ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਰੋਡ ਸ਼ੋਅ ਅੱਜ ਦੁਪਹਿਰ ਲਗਭਗ ਸਾਢੇ 3 ਵਜੇ ਲਵਕੁਸ਼ ਚੌਕ ਤੋਂ ਸ਼ੁਰੂ ਕੀਤਾ ਜਾਵੇਗਾ ਤੇ ਭਗਤ ਸਿੰਘ ਚੌਕ ਕੋਲ ਖਤਮ ਹੋਵੇਗਾ।

ਜਾਣਕਾਰੀ ਮੁਤਾਬਕ ਸੀਐੱਮ ਮਾਨ 3.30 ਵਜੇ ਲਵਕੁਸ਼ ਚੌਕ ਕੋਲ ਪਹੁੰਚ ਜਾਣਗੇ। ਉਥੇ ਉਹ ਲੋਕਾਂ ਨੂੰ ਸੰਬੋਧਨ ਕਰਨਗੇ। ਕੱਲ੍ਹ ਤੋਂ ਆਪ ਦੀ ਵੱਡੀ ਲੀਡਰਸ਼ਿਪ ਆਪ ਦੀ ਰੈਲੀ ਨੂੰ ਲੈ ਕੇ ਤਿਆਰੀਆਂ ਵਿਚ ਲੱਗੀ ਹੋਈ ਹੈ। ਦੱਸ ਦੇਈਏ ਕਿ ਚੁਣਾਵੀ ਸੀਜ਼ਨ ਦੌਰਾਨ ਸੀਐੱਮ ਮਾਨ ਦੀ ਇਹ ਪਹਿਲੀ ਰੈਲੀ ਜਲੰਧਰ ਵਿਚ ਹੋਵੇਗੀ। ਇਸ ਦੇ ਨਾਲ ਹੀ ਆਪ ਦੇ ਸਾਰੇ ਨੇਤਾ ਤੇ ਵਰਕਰ ਆਪਣਾ-ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨਗੇ।

ਜਾਣਕਾਰੀ ਮੁਤਾਬਕ ਸਾਰੇ ਪ੍ਰੋਗਰਾਮ ਨੂੰ ਲੈ ਕੇ ਜਲੰਧਰ ਸਿਟੀ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। ਸੀਐੱਮ ਮਾਨ ਦੇ ਰੋਡ ਸ਼ੋਅ ਵਾਲੇ ਰੂਟ ਦੇ ਚੱਪੇ-ਚੱਪੇ ਉਤੇ ਪੁਲਿਸ ਨੇ ਪੈਨੀ ਨਜ਼ਰ ਰੱਖੀ ਹੈ। ਲਵਕੁਸ਼ ਚੌਕ ਕੋਲ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਨਾਲ ਹੀ ਕਈ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਸਿਵਲ ਵਰਦੀ ਵਿਚ ਵੀ ਰੂਟ ‘ਤੇ ਤਾਇਨਾਤ ਰਹਿਣਗੇ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article